ਸਾਵਧਾਨ! ਪੱਛਮੀ ਆਸਟ੍ਰੇਲੀਆ ਵਿੱਚ ਆ ਰਿਹਾ ਤੂਫ਼ਾਨ

ਮੌਸਮ ਵਿਭਾਗ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਪੱਛਮੀ ਆਸਟ੍ਰੇਲੀਆ ਵਿੱਚ ਅਗਲੇ ਹਫ਼ਤੇ ਦੇ ਦੌਰਾਨ ਇੱਕ ਚੱਕਰਵਾਤੀ ਤੂਫ਼ਾਨ ਆਉਣ ਵਾਲਾ ਹੈ ਜਿਸ ਨਾਲ ਕਿ ਰਾਜ ਦਾ ਉਤਰੀ ਹਿੱਸਾ ਪ੍ਰਭਾਵਿਤ ਹੋਵੇਗਾ।
ਵਿਭਾਗ ਅਨੁਸਾਰ, ਡਾਰਵਿਨ ਤੋਂ 500 ਕਿਲੋਮੀਟਰ ਉਤਰ ਵੱਲ ਨੂੰ ਆਰਾਫੌਰਾ ਸਮੁੰਦਰੀ ਖੇਤਰ ਵਿੱਚ ਇੱਕ ਤੂਫ਼ਾਨ ਬਣਿਆ ਹੋਇਆ ਹੈ ਜੋ ਕਿ ਯਕੀਨੀ ਤੌਰ ਤੇ ਪੱਛਮੀ ਆਸਟ੍ਰੇਲੀਆ ਵੱਲ ਵੱਧ ਰਿਹਾ ਹੈ ਅਤੇ ਆਉਣ ਵਾਲੇ ਸੋਮਵਾਰ ਨੂੰ ਇਹ ਪੱਛਮੀ ਆਸਟ੍ਰੇਲਆ ਰਾਜ ਦੇ ਸਮੁੰਦਰੀ ਤਟਾਂ ਨਾਲ ਟਕਰਾਏਗਾ। ਅਗਲੇ ਹਫ਼ਤੇ ਦੇ ਅੰਤਲੇ ਦਿਨਾਂ ਦੌਰਾਨ ਇਸ ਦਾ ਜ਼ੌਰ ਆਪਣੇ ਪੂਰੇ ਜੌਬਨ ਤੇ ਹੋਵੇਗਾ।
ਇਸ ਚੱਕਰਵਾਤ ਨੂੰ ਸੰਭਾਵਿਤ ਤੌਰ ਤੇ ‘ਲੀਜ਼ਾ’ ਨਾਮ ਦਿੱਤਾ ਜਾ ਰਿਹਾ ਹੈ।