ਗਲਤ ਸੂਚਨਾਵਾਂ ਦੇਣ ਕਾਰਨ ਟ੍ਰਿਵੈਗੋ ਨੂੰ 44.7 ਮਿਲੀਅਨ ਡਾਲਰਾਂ ਦਾ ਜੁਰਮਾਨਾ

ਹੋਟਲਾਂ ਆਦਿ ਵਿੱਚ ਠਹਿਰਣ ਵਾਸਤੇ ਕਿਰਾਏ ਸਬੰਧੀ ਵੈਬਸਾਈਟ ‘ਟ੍ਰਿਵੈਗੋ’ ਜੋ ਕਿ ਗ੍ਰਾਹਕਾਂ ਵਾਸਤੇ ਹੋਟਲਾਂ ਦੇ ਰੇਟਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ਅਤੇ ਗ੍ਰਾਹਕਾਂ ਨੂੰ ਘੱਟ ਤੋਂ ਘੱਟ ਪੈਸੇ ਦੇ ਕੇ ਛੁੱਟੀਆਂ ਆਦਿ ਮਨਾਉਣ ਲਈ ਹੋਟਲਾਂ ਵਿੱਚ ਜਾਣ ਨੂੰ ਪ੍ਰੇਰਦੀ ਹੈ, ਨੂੰ, ਆਸਟ੍ਰੇਲੀਆਈ ਗ੍ਰਾਹਕ ਵਾਚਡਾਗ ਨੇ ਗ੍ਰਾਹਕਾਂ ਨੂੰ ਗਲਤ ਸੂਚਨਾਵਾਂ ਆਦਿ ਪ੍ਰਦਾਨ ਕਰਨ ਦੇ ਇਵਜ ਵਿੱਚ 44.7 ਮਿਲੀਅਨ ਡਾਲਰਾਂ ਦਾ ਜੁਰਮਾਨਾ ਕੀਤਾ ਹੈ।
ਟ੍ਰਿਵੈਗੋ ਕੰਪਨੀ ਨੇ ਅਦਾਲਤ ਵਿੱਚ ਮੰਨਿਆ ਹੈ ਕਿ ਦਿਸੰਬਰ 2016 ਤੋਂ ਸਤੰਬਰ 2019 ਤੱਕ ਕੰਪਨੀ ਨੇ ਗ੍ਰਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਬਦਲੇ 58 ਮਿਲੀਅਨ ਡਾਲਰਾਂ ਦੀ ਰਾਸ਼ੀ (ਕੋਸਟ ਪਰ ਕਲਿਕ) ਰਾਹੀਂ ਕਮਾਈ ਹੈ ਪਰੰਤੂ ਗ੍ਰਾਹਕਾਂ ਨੂੰ ਹੋਟਲਾਂ ਆਦਿ ਵਿੱਚ ਉਹ ਸਹੂਲਤਾਂ ਪ੍ਰਦਾਨ ਨਹੀਂ ਹੋ ਸਕੀਆਂ ਜਿਨ੍ਹਾਂ ਦਾ ਦਾਅਵਾ ਕੰਪਨੀ ਕਰ ਰਹੀ ਸੀ।
ਇਸ ਦਾ ਸਿੱਧਾ ਅਸਰ ਗ੍ਰਾਹਕਾਂ ਤੇ ਪਿਆ ਅਤੇ ਉਨ੍ਹਾਂ ਨੂੰ ਇਸੇ ਸਮੇਂ ਦੌਰਾਨ ਹੋਟਲਾਂ ਵਿੱਚ ਰਹਿਣ ਤੇ 38 ਮਿਲੀਅਨ ਡਾਲਰਾਂ ਦਾ ਵਾਧੂ ਭੁਗਤਾਨ ਕਰਨਾ ਪਿਆ ਅਤੇ ਇਸਦੇ ਨਾਲ ਹੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ।
ਕੋਰਟ ਨੇ ਇਹ ਵੀ ਕਿਹਾ ਕਿ ਗ੍ਰਾਹਕਾਂ ਨੂੰ ਵੀ ਅੱਖਾਂ ਮੂੰਦ ਕੇ ਹਰ ਗੱਲ ਤੇ ਵਿਸ਼ਵਾਸ਼ ਨਹੀਂ ਕਰ ਲੈਣਾ ਚਾਹੀਦਾ ਅਤੇ ਕੰਪਨੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਗ੍ਰਾਹਕਾਂ ਦੀਆਂ ਭਾਵਨਾਵਾਂ ਅਤੇ ਮਾਲ਼ੀ ਤੌਰ ਤੇ ਉਨ੍ਹਾਂ ਨਾਲ ਖਿਲਵਾੜ ਕਰਨੇ ਛੱਡ ਦੇਣ ਅਤੇ ਜ਼ਰੂਰਤ ਦੇ ਹਿਸਾਬ ਨਾਲ ਹੀ ਠੀਕ ਅਤੇ ਸਹੀ ਸਹੂਲਤਾਂ ਬਾਰੇ ਸੂਚਨਾਵਾਂ ਮੁਹੱਈਆ ਕਰਵਾਉਣ।

Install Punjabi Akhbar App

Install
×