ਨਿਊ ਸਾਊਥ ਵੇਲਜ਼ ਨੂੰ ਮਿਲੀ ਟ੍ਰਿਪਲ-ਏ ਕਰੈਡਿਟ ਰੇਟਿੰਗ; ਬਣਿਆ ਆਸਟ੍ਰੇਲੀਆ ਦਾ ਪਹਿਲਾ ਰਾਜ

ਖ਼ਜ਼ਾਨਾ ਮੰਤਰੀ ਮੈਟ ਕੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਰਾਜ ਨੂੰ, ਕਰੋਨਾ ਤੋਂ ਬਾਅਦ, ਰਾਜ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਅਤੇ ਜਨਤਕ ਤੌਰ ਤੇ ਵਧੀਆ ਅਤੇ ਲਾਹੇਵੰਦ ਸਕੀਮਾਂ ਕਾਰਨ ‘ਟ੍ਰਿਪਲ-ਏ ਕਰੈਡਿਟ ਰੇਟਿੰਗ’ ਦਿੱਤੀ ਗਈ ਹੈ। ਉਕਤ ਰੇਟਿੰਗ ਮੂਡੀਜ਼ ਅਤੇ ਫਿਚ ਵੱਲੋਂ ਪ੍ਰਦਾਨ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਐਸ. ਐਂਡ ਪੀ. ਗਲੋਬਲ ਵੱਲੋਂ ਵੀ ਰਾਜ ਸਰਕਾਰ ਨੂੰ ‘ਡਬਲ ਏ ਪਲੱਸ’ ਰੇਟਿੰਗ ਨਾਲ ਨਵਾਜਿਆ ਗਿਆ ਹੈ। ਇਯ ਨਾਲ ਨਿਊ ਸਾਊਥ ਵੇਲਜ਼ ਰਾਜ, ਆਸਟ੍ਰੇਲੀਆ ਦਾ ਪਹਿਲਾ ਅਜਿਹਾ ਰਾਜ ਬਣ ਗਿਆ ਹੈ ਜਿਸ ਨੂੰ ਕਿ ਉਕਤ ਮਾਣ ਪ੍ਰਾਪਤ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਅਜਿਹੀ ਰੇਟਿੰਗ ਉਦੋਂ ਦਿੱਤੀ ਜਾਂਦੀ ਹੈ ਜਦੋਂ ਰਾਜ ਸਰਕਾਰ ਦੀਆਂ ਵਧੀਆਂ ਨੀਤੀਆਂ ਕਾਰਨ ਰਾਜ ਦੀ ਅਰਥ ਵਿਵਸਥਾ ਆਦਿ ਸਹੀਬੱਧ ਤਰੀਕਿਆਂ ਨਾਲ ਚਲਦੀ ਹੈ। ਇਸ ਦਿਸ਼ਾ ਵਿੱਚ ਨਿਊ ਸਾਊਥ ਵੇਲਜ਼ ਰਾਜ ਸਰਕਾਰ ਨੇ ਆਪਣੀ ਅਰਥ ਵਿਵਸਥਾ ਦੇ 108.5 ਬਿਲੀਅਨ ਦੇ ਮੁੱਢਲੇ ਢਾਂਚੇ ਪ੍ਰਤੀ ਚੰਗੀ ਕਾਰਗੁਜ਼ਾਰੀ ਅਤੇ ਨੀਤੀਆਂ ਅਪਣਾਈਆਂ ਹਨ ਅਤੇ ਉਨ੍ਹਾਂ ਨੂੰ ਲਾਗੂ ਵੀ ਕੀਤਾ ਹੈ। ਇਨ੍ਹਾਂ ਨੀਤੀਆਂ ਆਦਿ ਵਿੱਚ ਸਿਹਤ, ਪੜ੍ਹਾਈ ਲਿਖਾਈ, ਟਰਾਂਸਪੋਰਟ ਅਤੇ ਤਕਨਾਲੋਜੀ ਆਦਿ ਸ਼ਾਮਿਲ ਹੁੰਦੇ ਹਨ।

Install Punjabi Akhbar App

Install
×