ਲੋੜਵੰਦ ਵਿਦਿਆਰਥੀ ਨੂੰ ਤਿੰਨ ਪਹੀਆ ਸਾਇਕਲ ਸੌਂਪਿਆ

IMG_4285

 

 

ਫਰੀਦਕੋਟ — ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਵਿਦਿਆਰਥੀ ਨੂੰ ਤਿੰਨ ਪਹੀਆ ਸਾਇਕਲ ਭੇਂਟ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰੋਜੈਕਟ ਕੋਆਰਡੀਨੇਟਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਗੋਲੇਵਾਲਾ ਦਾ ਵਿਦਿਆਰਥੀ ਅਨਮੋਲਦੀਪ ਸਿੰਘ ਨਿਊਰੋਲੋਜੀ ਦੀ ਸਮੱਸਿਆ ਕਾਰਨ ਪਿਛਲੇ ਸਮੇਂ ਤੋਂ ਚੱਲਣ ਫਿਰਨ ਤੋਂ ਅਸਮਰੱਥ ਹੋ ਗਿਆ ਸੀ, ਜਿਸਦਾ ਇਲਾਜ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਤੋਂ ਕਰਵਾਇਆ ਗਿਆ।ਇਲਾਜ ਨਾਲ ਵਿਦਿਆਰਥੀ ਦੀ ਬਿਮਾਰੀ ਹੋਰ ਗੰਭੀਰ ਹੋਣ ਤੋਂ ਤਾਂ ਬੱਚ ਗਈ ਪਰੰਤੂ ਉਹ ਚੱਲਣ ਫਿਰਨ ਤੋਂ ਅਸਮਰੱਥ ਹੋ ਗਿਆ।ਇਹ ਬੱਚਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਦਾ ਵਿਦਿਆਰਥੀ ਹੈ ਅਤੇ ਪੜ੍ਹਨ ਵਿੱਚ ਹੁਸ਼ਿਆਰ ਹੋਣ ਕਾਰਨ ਸਕੂਲ ਆਉਣ ਵਿੱਚ ਮੁਸ਼ਕਿਲ ਆ ਰਹੀ ਸੀ।ਵਿਦਿਆਰਥੀ ਦੇ ਅਧਿਆਪਕ ਵਿਨੋਦ ਕੁਮਾਰ ਵੱਲੋਂ ਸੁਸਾਇਟੀ ਨੂੰ ਤਿੰਨ ਪਹੀਆ ਸਾਈਕਲ ਦੀ ਅਪੀਲ ਕੀਤੀ ਗਈ ਸੀ।ਸੁਸਾਇਟੀ ਨਾਲ ਪਿਛਲੇ ਸਮੇਂ ਤੋਂ ਜੁੜੇ ਗੁਨੀ ਚਾਹਲ ਕੈਨੇਡਾ ਨੇ ਆਪਣੇ ਜਨਮ ਦਿਨ ਮੌਕੇ ਸੁਸਾਇਟੀ ਰਾਹੀਂ ਵਿਦਿਆਰਥੀ ਨੂੰ ਇਸ ਤਿੰਨ ਪਹੀਆ ਸਾਇਕਲ ਦੀ ਸੇਵਾ ਕੀਤੀ। ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਗੁਨੀ ਚਾਹਲ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਜ਼ਿੰਦਗੀ ਦੇ ਖਾਸ ਮੌਕੇ ਲੋੜਵੰਦਾਂ ਦੀ ਮੱਦਦ ਕਰਨ ਦੇ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਇੰਦਰਜੀਤ ਸਿੰਘ, ਸਵਰਨ ਸਿੰਘ ਸੇਖੋਂ ਅਤੇ ਰਾਜਾ ਆਟੋਜ਼ ਵਿਸ਼ੇਸ਼ ਤੌਰ ‘ਤੇ ਹਾਜਰ ਸਨ।
ਫੋਟੋ- ਵਿਦਿਆਰਥੀ ਨੂੰ ਤਿੰਨ ਪਹੀਆ ਸਾਇਕਲ ਸੋਂਪਦੇ ਹੋਏ ਸੁਸਾਇਟੀ ਸੇਵਾਦਾਰ।

Install Punjabi Akhbar App

Install
×