ਸਿੱਧੂ ਮੂਸੇਵਾਲਾ ਦੇ ਪੰਜਾਬ ਵਿੱਚ ਹੋਏ ਕਤਲ ਤੋਂ ਬਾਅਦ, ਅੱਜ, ਖਰਾਬ ਮੌਸਮ, ਭਾਰੀ ਬਾਰਿਸ਼ ਦੇ ਬਾਵਜੂਦ ਵੀ, ਐਡੀਲੇਡ ਦੇ ਪਾਰਲੀਮੈਂਟ ਤੋਂ ਲੈ ਕੇ ਓਵਲ ਕ੍ਰਿਕਟ ਗ੍ਰਾਉਂਡ ਤੱਕ, ਸਿੱਧੂ ਮੂਸੇਵਾਲਾ ਦੇ ਸਮਰਥਕਾਂ ਅਤੇ ਪ੍ਰਸ਼ੰਸਕਾਂ ਨੇ ਇੱਕ ਕੈਂਡਲ ਮਾਰਚ ਕੀਤਾ ਗਿਆ ਜੋ ਕਿ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਦੇ ਨਾਲ, ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਖਾਤਰ ਕੱਢਿਆ ਗਿਆ।
ਇਸ ਮਾਰਚ ਦੌਰਾਨ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਤਲ, ਭਾਵੇਂ ਕਿਸੇ ਦਾ ਹੋਵੇ… ਕਤਲ ਹੀ ਹੁੰਦਾ ਹੈ ਅਤੇ ਗ਼ੈਰ ਕਾਨੂੰਨੀ ਹੋਣ ਦੇ ਨਾਲ ਨਾਲ ਗ਼ੈਰ ਸਮਾਜਿਕ ਵੀ ਹੁੰਦਾ ਹੈ। ਲੋਕਾਂ ਨੇ ਭਾਵਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਇਸ ਕਤਲ ਬਾਰੇ ਕੋਈ ਕਹਿੰਦਾ ਹੈ ਕਿ ਇਹ ਰਾਜਨੀਤਿਕ ਕਤਲ ਹੈ ਅਤੇ ਕੋਈ ਕਹਿੰਦਾ ਹੈ ਗੈਂਗਵਾਰ ਦਾ ਨਤੀਜਾ ਹੈ ਪਰੰਤੂ ਇਹ ਵੀ ਸੱਚ ਹੈ ਕਿ ਲੋਕਾਂ ਨੇ ਇੱਕ ਪਸੰਦੀ ਦਾ ਗਾਇਕ ਕਲਾਕਾਰ ਖੋਹ ਲਿਆ।
ਹੁਣ ਭਾਵੇਂ ਇਸ ਦੀ ਜ਼ਿੰਮੇਵਾਰੀ ਕੋਈ ਵੀ ਲਵੇ, ਭਾਵੇਂ ਇਸ ਕਤਲ ਨੂੰ ਕੋਈ ਵੀ ਰੂਪ ਦਿੱਤਾ ਜਾਵੇ ਪਰੰਤੂ ਇਹ ਵੀ ਸੱਚ ਹੈ ਕਿ ਮਾਪਿਆਂ ਦਾ ਪੁੱਤ ਵਾਪਿਸ ਨਹੀਂ ਆਉਣਾ।