
ਭੁਲੱਥ —ਬੀਤੇ ਦਿਨ ਭੁਲੱਥ ਦੇ ਨਜਦੀਕੀ ਪਿੰਡ ਮੇਤਲਾ ਦੇ ਸਮੂਹ ਨਿਵਾਸੀਆ ਵੱਲੋ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਚ ਗੁਰਦੁਆਰਾ ਸਾਹਿਬ ਪਿੰਡ ਮੇਤਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਇਸ ਤੋਂ ਬਾਅਦ ਕੀਰਤਨ ਦੁਆਰਾ ਰਾਗੀ ਜਥਿਆ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਕੀਰਤਨ ਤੋ ਬਾਅਦ ਕਿਸਾਨ ਅੰਦੋਲਨ ਚ’ ਸ਼ਹੀਦ ਹੋਏ ਲੋਕਾ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ ਅਤੇ ਕਿਸਾਨ ਅੰਦੋਲਨ ਚ ਬੈਠੀਆਂ ਹੋਈਆ ਸੰਗਤਾਂ ਦੀ ਚੜ੍ਹਦੀ ਕਲਾਂ ਲਈ ਅਰਦਾਸ ਅਤੇ ਬੇਨਤੀ ਕੀਤੀ ਗਈ ਅਤੇ ਆਏ ਹੋਏ ਵੱਖੋ -ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਸਾਨ ਮਾਰੂ ਨੀਤੀਆਂ ਤੇ ਭਰਪੂਰ ਚਰਚਾ ਕੀਤੀ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੋਕੇ ਹੋਰਨਾਂ ਤੋ ਇਲਾਵਾ ਸ: ਸਤਿੰਦਰ ਸਿੰਘ ਮੋਜੂਦਾ ਸਰਪੰਚ ਪਿੰਡ ਮੇਤਲਾ , ਸ਼ਲਿੰਦਰ ਸਿੰਘ ਮੇਤਲਾ,ਜੋਗਿੰਦਰ ਸਿੰਘ, ਪ੍ਰਮੋਦ ਕੁਮਾਰ, ਮੋਹਿੰਦਰ ਸਿੰਘ ਮੇਤਲਾ, ਦਲਜੀਤ ਸਿੰਘ ਚੀਮਾ, ਸਤਵਿੰਦਰ ਸਿੰਘ ਸਰਪੰਚ ਖੱਸਣ, ਅਜੀਤ ਸਿੰਘ ਘੁੰਮਣ (ਰਾਜਪੁਰ ) ਸਾਬਕਾ ਸਰਪੰਚ ਬਲਵਿੰਦਰ ਕੁਮਾਰ ਪਿੰਡ ਬਜਾਜ, ਗੁਰਮੇਜ ਸਿੰਘ ਪਿੰਡ ਬਾਗੜੀਆ ,ਵੀਰਦਵਿੰਦਰ ਸਿੰਘ,ਜਗਮੋਹਨ ਸਿੰਘ ਨਡਾਲਾ, ਮਾਸਟਰ ਬੀਰ ਚੰਦ ਸਿੱਧੂ, ਮਾਸਟਰ ਰਾਜਪਾਲ ਨੇ ਕਿਸਾਨੀ ਸੰਘਰਸ ਚ’ ਵਿਛੜੀਅਾ ਰੂਹਾਂ ਨੂੰ ਸਰਧਾਜਲੀ ਭੇਟ ਦਿੱਤੀ ।