‘ਅੱਖਰ’ ਦੇ ਸੰਪਾਦਕ ਪਰਮਿੰਦਰਜੀਤ ਦੇ ਅਕਾਲ ਚਲਾਣੇ ਤੇ ਸ਼ੋਕ ਸਭਾ

photo parminderjitਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਅਤੇ ਸਾਹਿਤਕ ਰਸਾਲੇ ‘ਅੱਖਰ’ ਦੇ ਸੰਪਾਦਕ ਪਰਮਿੰਦਰਜੀਤ ਦੇ ਮਿਤੀ 23.3.2015 ਨੂੰ ਰਾਤੀਂ ਲਗਭਗ ਦਸ ਵਜੇ ਹੋਏ ਅਕਾਲ ਚਲਾਣੇ ਤੇ ਸ਼ੋਕ ਸਭਾ ਆਯੋਜਿਤ ਕੀਤੀ ਗਈ ਜਿਸ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਪਰਮਿੰਦਰਜੀਤ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਉਹਨਾਂ ਦੇ ਵਡਮੁੱਲੇ ਸਾਹਿਤਕ ਯੋਗਦਾਨ ਬਾਰੇ ਚਰਚਾ ਕੀਤੀ। ਡਾ. ‘ਆਸ਼ਟ’ ਨੇ ਦੱਸਿਆ ਕਿ ਪੰਜਾਬੀ ਸ਼ਾਇਰੀ ਨੂੰ ਨਵੇਂ ਮੁਹਾਵਰੇ ਵਿਚ ਪੇਸ਼ ਕਰਨ ਵਾਲੇ ਪਰਮਿੰਦਰਜੀਤ ਹੋਰੀਂ ਸਮੇਂ ਸਮੇਂ ਤੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਸਾਹਿਤਕ ਸਮਾਗਮਾਂ ਵਿਚ ਆ ਕੇ ਨਵੀਂ ਪੀੜ੍ਹੀ ਦੇ ਲਿਖਾਰੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦੇ ਰਹਿੰਦੇ ਸਨ। ਉਹਨਾਂ ਦੇ ਅਕਾਲ ਚਲਾਣੇ ਨਾਲ ਜਿੱਥੇ ਪੰਜਾਬੀ ਸਾਹਿਤ ਆਪਣੇ ਇਕ ਮਕਬੂਲ ਸ਼ਾਇਰ ਤੋਂ ਵਾਂਝਾ ਹੋ ਗਿਆ ਹੈ ਉਥੇ ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ਼ੋਕ ਸਭਾ ਵਿਚ ਸਭਾ ਦੀ ਕਾਰਜਕਾਰਨੀ ਵਿਚ ਸ਼ਾਮਲ ਸਟੇਜੀ ਸ਼ਾਇਰ ਕੁਲਵੰਤ ਸਿੰਘ, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਡਾ. ਰਾਜਵੰਤ ਕੌਰ ਪੰਜਾਬੀ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ, ਦਵਿੰਦਰ ਪਟਿਆਲਵੀ, ਹਰਪ੍ਰੀਤ ਰਾਣਾ,ਨਵਦੀਪ ਮੁੰਡੀ ਆਦਿ ਨੇ ਵੀ ਪਰਮਿੰਦਰਜੀਤ ਨੂੰ ਆਪਣੀਆਂ ਸ਼ਰਧਾਂਜ਼ਲੀਆਂ ਅਰਪਿਤ ਕੀਤੀਆਂ।

Install Punjabi Akhbar App

Install
×