ਗੁਰਦੁਆਰਾ ਸਾਹਿਬ ਬ੍ਰਿਸਬੇਨ ‘ਚ: ਬ੍ਰਿਸਬੇਨ ਨਿਵਾਸੀਆਂ ਨੇ ਮਨਮੀਤ ਅਲੀਸ਼ੇਰ ਨੂੰ ਦਿੱਤੀ ਸ਼ਰਧਾਂਜਲੀ 

img_1365

 

ਬੀਤੇ ਸ਼ੁੱਕਰਵਾਰ ਮਨਮੀਤ ਅਲੀਸ਼ੇਰ ਨੂੰ ਇਕ 48 ਸਾਲਾ ਗੋਰੇ ਨੇ ਮਨਮੀਤ ਤੇ ਜਲਣਸ਼ੀਲ ਪਦਾਰਥ ਪਾ ਅੱਗ ਲਾ ਦਿੱਤੀ। ਸਿੱਖ ਭਾਈਚਾਰੇ ਤੇ ਹੋਰਨਾਂ ਅਦਾਰਿਆਂ ਵੱਲੋਂ ਡੂੰਗਾ ਦੁੱਖ ਪ੍ਰਗਟਾਈਆ ਗਿਆ। ਇਸ ਅਧੀਨ ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿਖੇ ਪੰਜਾਬੀ ਭਾਈਚਾਰੇ, ਬ੍ਰਿਸਬੇਨ ਸਿਟੀ ਟਰਾਂਸਪੋਰਟ ਦੇ ਨੁਮਇਦੇ, ਲੋਡ ਮੇਅਰ, ਮੈਂਬਰ ਪਾਰਲੀਮੈਂਟਬਰ ਗ੍ਰੇਸ ਗ੍ਰੇਸ ਤੇ ਬ੍ਰਿਸਬੇਨ ਵਰਕ ਯੂਨਿਅਨ ਨੇ ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿਖੇ ਸ਼ਰਧਾ ਦੇ ਫ਼ੁਲ ਭੇਟ ਕੀਤੇ। ਸ਼ਨੀਵਾਰ ਸ਼ਾਮ 5:30 ਵਜੇ ਹਾਦਸੇ ਵਾਲੀ ਜਗਾ ਤੇ ਪੰਜਾਬੀ ਭਾਈਚਾਰੇ ਵੱਲੋਂ ਕੀਰਤਨ ਤੇ ਹੋਰਨਾਂ ਭਾਈਚਾਰਿਆਂ ਨੇ ਵੀ ਮਨਮੀਤ ਨੂੰ ਫ਼ੁੱਲਾਂ ਦੇ ਗੁਲਦੱਸਤੇ ਅਤੇ ਮੋਮਬੱਤੀਆ ਜਗਾ ਸੇਜਲ ਅੱਖਾਂ ਨਾਂਲ ਵਿਦਾਇਗੀ ਦਿੱਤੀ। 30 ਅਕਤੂਬਰ ਦੀ ਸਵੇਰ ਮਨਮੀਤ ਦੇ ਵੱਡੇ ਭਰਾ ਅਮਿੱਤ ਅਲੀਸ਼ੇਰ ਅਤੇ ਵਿਨਰਜੀਤ ਸਿੰਘ ਗੋਲਡੀ (ਉਪ ਚੇਅਰਮੈਨ ਪੀ ਆਰ ਟੀ ਸੀ) ਬ੍ਰਿਸਬੇਨ ਪਹੁਚ ਘਟਨਾ ਵਾਲੀ ਜਗਾ ਦਾ ਜਾਈਜਾ ਲਿਆ ਤੇ ਬ੍ਰਿਸਬੇਨ ਪੁਲਸ ਕਮਿਸ਼ਨਰ ਨਾਲ ਮਨਮੀਤ ਦੇ ਕੇਸ ਬਾਰੇ ਗੱਲ ਬਾਤ ਕਰ ਇਨਸਾਫ਼ ਦੀ ਮੰਗ ਕੀਤੀ। ਅੱਜ ਸਵੇਰੇ  ਅਲੀਸ਼ੇਰ ਦੇ ਵੱਡੇ ਭਰਾ ਅਮਿੱਤ ਤੇ (ਉਪ ਚੇਅਰਮੈਨ ਪੀ ਆਰ ਟੀ ਸੀ) ਵਿਨਰਜੀਤ ਸਿੰਘ ਗੋਲ਼ਡੀ ਨੇ ਬ੍ਰਿਸਬੇਨ ਕੋਸ ਜਰਨਲ ਅਰਚਨਾ ਨਾਲ ਵੀ ਮੁਲਾਕਾਤ ਕਿਤੀ। ਲੋਕਲ ਚੈਨਲ 7 ਨਿਊਜ਼ ਦੇ ਹਵਾਲੇ ਨਾਲ 48 ਸਾਲਾ ਗੋਰੇ ਨੂੰ ਅਦਾਲਤ ‘ਚ ਪੇਸ਼ ਕਰਨ ਤੇ ਕਤਲ ਦੇ ਇਲਜ਼ਾਮ ਅਦੀਨ ਉਸ ਨੂੰ ਅਗਲੀ ਸੁਣਵਾਈ 21 ਨਵੰਬਰ 2016 ਦੁਬਾਰਾ ਪੇਸ਼ ਹੋਣ ਲਈ ਕਿਹਾ ਤੇ ਅੱਜ ਸ਼ਾਮ 5 ਤੋਂ 6 ਮਨਮੀਤ ਦੀ ਯਾਦ ‘ਚ ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿਖੇ ਕੀਰਤਨ ਹੋਈਆ ਤੇ ਅਲੀਸ਼ੇਰ ਦੇ ਵੱਡੇ ਭਰਾ ਅਮਿੱਤ ਤੇ (ਉਪ ਚੇਅਰਮੈਨ ਪੀ ਆਰ ਟੀ ਸੀ) ਵਿਨਰਜੀਤ ਸਿੰਘ ਗੋਲ਼ਡੀ ਵੀ ਸ਼ਾਮਿਲ ਹੋਏ।  ਇਸ ਮੋਕੇ ਅੱਜ ਮੈੱਲਕਮ ਟਰਨਬੁੱਲ ਨਾਲ ਫ਼ੋਨ ਤੇ ਭਾਰਤ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਵੀ ਮਨਮੀਤ ਵਾਲੇ ਮੁੱਦੇ ਤੇ ਗੱਲ ਬਾਤ ਕੀਤੀ ਤੇ ਨਾਲ ਹੀ ਬੀਬੀ ਰਜਿੰਦਰ ਕੌਰ ਭੱਠਲ (ਸਾਬਕਾ ਮੁੱਖ ਮੰਤਰੀ) ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਹਰਵਿੰਦਰ ਸਿੰਘ ਫੂਲਕਾ (ਆਪ), ਸ਼ੁਸ਼ਮਾ ਸਵਰਾਜ (ਫ਼ੌਰਨ ਮਨਿਸਟਰ) ਸਿਮਰਨਜੀਤ ਸਿੰਘ ਮਾਨ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਕਲਕੱਤਾ, ਨਵਦੀਪ ਸੂਰੀ (ਭਾਰਤੀ ਹਾਈ ਕਮਿਸ਼ਨਰ), ਭਗਵੰਤ ਮਾਨ (ਐੱਮ ਪੀ) ਗਾਇਕਾਂ ਚੋ ਹਰਭਜਨ ਮਾਨ, ਬੱਬੂ ਮਾਨ, ਸ਼ੈਰੀ ਮਾਨ, ਮੁਹਮੱਦ ਸਦੀਕ, ਕੁਲਬੀਰ ਝਿੰਜਰ, ਹਰਜੀਤ ਹਰਮਨ, ਤਰਸੇਮ ਜੱਸੜ, ਮਲਕੀਤ ਧਾਲੀਵਾਲ, ਪ੍ਰੀਤ ਸਿਆਂ, ਸੁੱਖਾ ਤੂਰ ਆਦਿ ਨੇ ਸ਼ੋਕ ਪ੍ਰਗਟ ਕੀਤਾ ਤੇ ਸ਼ੋਕ ਸੰਦੇਸ਼ ਭੇਜੇ। ਇਸ ਮੌਕੇ ਅੱਜ ਸਾਊਥ ਆਸਟ੍ਰੇਲੀਆ ‘ਚ ‘ਮਨਮੀਤ ਅਲੀਸ਼ੇਰ’ ਨੂੰ ਸ਼ਰਧਾਂਜਲੀ ਦੇਣ ਲਈ ਸ਼ਾਮ ਨੂੰ 5:30 ਵਜੇ ਨੂੰ ਵਿਕਟੋਰੀਆ ਸੁਕੇਰ ਐਡੀਲੇਡ ਵਿਖੇ ਇਕ ਸ਼ਾਂਤਮਈ ਸਭਾ ਸਤਿਕਾਰਤ ਡੈਨੀਅਲ ਕੋਨਲ ਦੀ ਯਤਨਾਂ ਸਦਕਾ ਹੋ ਰਹੀ ਹੈ ਅਤੇ ਨਾਲ ਹੀ ਦੁਜੇ ਪਾਸੇ ਅੱਜ ਮੈਲਬੋਰਨ ‘ਚ ‘ਮਨਮੀਤ ਅਲੀਸ਼ੇਰ’ ਨੂੰ ਸ਼ਾਮ 6:00 ਵੱਜੇ ਫ਼ੈਡਰੇਸ਼ਨ ਸਕਿਅਰ ਮੈਲਬੋਰਨ ਵਿਖੇ ਮੋਮ ਬੱਤੀਆਂ ਜਗਾ ਸ਼ਰਧਾਂਜਲੀ ਦਿੱਤੀ ਜਾਵੇਗੀ। ਮਨਮੀਤ ਦੀ ਮ੍ਰਿਤਕ ਦੇਹ ਪਰਿਵਾਰ ਵਾਲ਼ਿਆਂ ਨੂੰ ਮਿਲ ਗਈ ਹੈ ਤੇ ਅੰਤਿਮ ਸੰਸਕਾਰ ਜੱਦੀ ਪਿੰਡ ਅਲੀਸ਼ੇਰ ਹੋਵੇਗਾ।

Install Punjabi Akhbar App

Install
×