ਬ੍ਰਿਸਬੇਨ ਵਿਖੇ ਮਰਹੂਮ ਮਨਮੀਤ ਅਲੀਸ਼ੇਰ ਦੀ ਪੰਜਵੀਂ ਬਰਸੀ ਮੌਕੇ ਭਾਵ ਭਿੰਨੀ ਸ਼ਰਧਾਂਜਲੀ ਭੇਂਟ

(ਬ੍ਰਿਸਬੇਨ) ਮਨਮੀਤ ਅਲੀਸ਼ੇਰ ਦੀ ਪੰਜਵੀਂ ਬਰਸੀ ਵਿਸ਼ੇਸ਼ ਮੌਕੇ ਲੋਗਨ ਗੁਰੂਘਰ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਹਾਜ਼ਰ ਪਤਵੰਤਿਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਉਪਰੰਤਮਨਮੀਤ ਪੈਰਾਡਾਈਜ਼ ਪਾਰਕ ਮਾਰੂਕਾ, ਬ੍ਰਿਸਬੇਨ (ਘਟਨਾ ਸਥਲ) ਵਿਖੇ ਇਕ ਸਾਂਝੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਬੱਸ ਡੀਪੂਆਂ ਦੇ ਡਰਾਈਵਰਾਂ, ਆਰ. ਟੀ. ਬੀ ਯੂਨੀਅਨ, ਰਾਜਨੀਤਿਕ, ਸਮਾਜਿਕ, ਸਾਹਿਤਕ, ਧਾਰਮਿਕ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਸ਼ਿਰਕਤ ਕੀਤੀ ਗਈ। ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ‘ਚ ਕਿਹਾ ਕਿ ਮਰਹੂਮ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਸੀ।

ਉਸਦੀ ਦਰਦਨਾਕ ਮੌਤ, ਲੰਬੀ ਚੱਲੀ ਕਾਨੂੰਨੀ ਪ੍ਰਕ੍ਰਿਆ ਅਤੇ ਇੰਨਸਾਫ਼ ਦੀ ਅਣਹੋਂਦ ‘ਚ ਸਮੁੱਚਾ ਭਾਈਚਾਰਾ ਅੱਜ ਵੀ ਸਦਮੇ ਦਾ ਸ਼ਿਕਾਰ ਹੈ। ਇਸ ਮੌਕੇ ਮਰਹੂਮ ਦੇ ਪਰਿਵਾਰ ਵੱਲੋਂ ਭੇਜਿਆ ਨਮਨ ਸੰਦੇਸ਼ ਵੀ ਭਾਈਚਾਰੇ ਨਾਲ ਸਾਂਝਾ ਕੀਤਾ ਗਿਆ। ਜਿਕਰਯੋਗ ਹੈ ਕਿ 28 ਅਕਤੂਬਰ 2016 ਦੀ ਮੰਦਭਾਗੀ ਸਵੇਰ ਨੂੰ ਇਸੇ ਸਥਾਨ ‘ਤੇ ਐਂਥਨੀ ਉਡਨਹੀਓ ਨਾਮੀਸਥਾਨਕ ਨਿਵਾਸੀ ਨੇ ਮਰਹੂਮ ਨੂੰ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਪਾ ਕੇ ਜਿੰਦਾ ਸਾੜ ਦਿੱਤਾ ਸੀ। 

Install Punjabi Akhbar App

Install
×