ਇੰਡੀਆਨਾਪੋਲਿਸ ਵਿੱਚ ਗੋਲੀਬਾਰੀ ਦੀ ਘਟਨਾ ’ਚ ਮਾਰੇ ਗਏ ਮ੍ਰਿਤਕਾ ਨੂੰ ਸ਼ੋਕ ਭਿੰਨੀ ਸ਼ਰਧਾਂਜਲੀ ਦਿੱਤੀ ਗਈ

ਸਿੱਖ ਭਾਈਚਾਰੇ ਵੱਲੋਂ ਸਿੱਖਸ ਆਫ ਅਮਰੀਕਾ ਨੇ ਕੀਤੀ ਸ਼ਿਰਕਤ

ਵਾਸ਼ਿੰਗਟਨ — ਬੀਤੇਂ ਦਿਨ ਮੈਰੀਲੈਂਡ ਸੂਬੇ ਵਿੱਚ ਭਾਰਤੀ ਮੂਲ ਅਤੇ ਅਮਰੀਕੀ ਭਾਈਚਾਰੇ ਵੱਲੋਂ ਫੈਡਐਕਸ ਕੰਪਨੀ ਦੇ ਕੰਪਲੈਕਸ ਚ’ ਬੀਤੇਂ ਦਿਨੀਂ ਗੋਲਾ-ਬਾਰੂਦ ਦੀ ਘਟਨਾ ਚ’ ਸਿੱਖ ਭਾਈਚਾਰੇ ਦੇ ਚਾਰ ਵਿਅਕਤੀਆਂ ਸਮੇਤ ਅੱਠ ਲੋਕਾਂ ਦੀ ਇੰਡੀਅਨਪੋਲਿਸ ਵਿੱਚ ਜਿੰਨਾਂ ਵਿੱਚ ਬੇਦੋਸ਼ੇ ਮਾਰੇ ਗਏ ਚਾਰ ਸਿੱਖ ਤੇ ਚਾਰ ਅਮਰੀਕੀਆਂ ਲਈ ਇੱਕ ਵਰਚੁਅਲ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿੱਚ 150 ਤੋਂ ਉੱਪਰ ਹਿੰਦੂ, ਮੁਸਲਿਮ, ਸਿੱਖ, ਇਸਾਈ ਭਾਈਚਾਰੇ ਦੇ ਲੀਡਰਾਂ ਨੇ ਹਿੱਸਾ ਲਿਆ।

ਇਹ ਸ਼ੋਕ ਸਭਾ ਸਰਵ ਧਰਮਾਂ ਦੀਆਂ ਅਰਦਾਸਾਂ ਨਾਲ ਸ਼ੁਰੂ ਕੀਤੀ ਗਈ। ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਦੇ ਗ੍ਰੰਥੀ ਜੀ ਨੇ ਅਰਦਾਸ ਕਰਕੇ ਇਸਦੀ ਸ਼ੁਰੂਆਤ ਕੀਤੀ। ਇਸਤੋਂ ਉਪਰੰਤ ਹਿੰਦੂ ਮੰਦਿਰ ਦੇ ਪੁਜਾਰੀ ਨੇ ਪ੍ਰਥਾਨਾ  ਕੀਤੀ। ਫਿਰ ਗਿਰਜਾਘਰ ਦੇ ਪੁਜਾਰੀ ਨੇ ਪਰੇਅਰ ਕੀਤੀ ਅਤੇ ਅੰਤ ਵਿੱਚ ਮੁਸਲਿਮ ਲੀਡਰ ਨੇ ਵੀ ਦੁਆ ਕੀਤੀ। ਭਾਰਤੀ ਅੰਬੈਸੀ ਵਾਸ਼ਿੰਗਟਨ ਡੀ. ਸੀ. ਦੇ ਮਨਿਸਟਰ  ਆਫ ਕਮਿਊਨਿਟੀ ਅਫੇਅਰਸ ਸ਼੍ਰੀ ਅਨੁਰਾਗ ਕੁਮਾਰ ਨੇ ਭਾਰਤ ਸਰਕਾਰ ਵੱਲੋਂ ਵੀ ਸ਼ਰਧਾਂਜਲੀ ਦਿੱਤੀ।

ਅਮਰੀਕਾ ਦੇ ਵੱਖ-ਵੱਖ ਕੋਨਿਆਂ ਤੋਂ ਹਰ ਇੱਕ ਵੱਡੀ ਭਾਰਤੀ ਮੂਲ ਦੀ ਸੰਸਥਾ ਨੇ ਇਸ ਵਿੱਚ ਹਿੱਸਾ ਪਾਇਆ। ਮੈਰੀਲੈਡ ਸੂਬੇ ਦੀ ਪ੍ਰਿੰਸ ਜਾਰਜ ਕਾਉਂਟੀ ਦੇ ਸਮੂੰਹ ਮੁਲਾਜ਼ਮਾਂ ਨੇ ਕਿਹਾ ਕਿ ਇਸ ਵਕਤ ਪੂਰੀ ਅਮਰੀਕਨ ਕਮਿਊਨਿਟੀ ਸਿੱਖਾਂ ਦੇ ਨਾਲ ਖੜ੍ਹੀ ਹੈ। ਸਿੱਖਾਂ ਦੇ ਮੁੱਖ ਸੰਗਠਨ ਸਿੱਖ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ‘ਜੱਸੀ’ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਕਿਹਾ ਕਿ ਉਹ ਬਹੁਤ ਧੰਨਵਾਦੀ ਹਨ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਸਿੱਖਾਂ ਦੇ ਨਾਲ ਹਰ ਕਮਿਊਨਿਟੀ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਸ ਵਕਤ ਸਾਨੂੰ ਇੱਕ ਹੋ ਕੇ ਅੱਗੇ ਵਧਣ ਦੀ ਲੋੜ ਹੈ। ਇਸ ਸ਼ੋਕ ਸ਼ਭਾ ਚ’ ਐੱਨ. ਸੀ. ਏ. ਆਈ. ਏ. ਦੇ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਸ਼ੋਕ ਸਭਾ ਦਾ ਆਯੋਜਨ ਕੀਤਾ।

Welcome to Punjabi Akhbar

Install Punjabi Akhbar
×