ਨਡਾਲਾ ਚੌਂਕ ਚ ਸ਼ਹੀਦ ਭਗਤ ਸਿੰਘ ਨੂੰ ਸੌਰਵ ਖੁੱਲਰ ਤੇ ਹੋਰਨਾਂ ਵੱਲੋਂ ਸ਼ਰਧਾਜਲੀਆ ਭੇਟ

ਚੌਂਕ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਖੁੱਲਰ ਨੇ ਛੇੜੀ ਦਸਤਖਤ ਮੁਹਿੰਮ

ਭੁਲੱਥ, 23 ਮਾਰਚ — ਅੱਜ ਸਮੁੱਚਾ ਦੇਸ਼,  ਭਾਰਤ  ਨੂੰ ਅੰਗਰੇਜ਼ਾ ਦੇ ਹੱਥੋ਼ ਅਜ਼ਾਦ ਕਰਾਉਣ ਵਾਲੇ ਸ਼ਹੀਦ ਯੋਧੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ਇਸ ਮਕਸਦ ਨਾਲ ਅੱਜ ਕਾਂਗਰਸ ਦੇ ਜ਼ਿਲਾ ਯੂਥ ਪ੍ਧਾਨ ਸੌਰਵ ਖੁੱਲਰ ਦੀ ਅਗਵਾਈ ਚ’ ਭੁਲੱਥ ਸਬ- ਡਵੀਜ਼ਨ ਦੇ ਕਸਬਾ ਨਡਾਲਾ ਵਿੱਚ ਨਡਾਲਾ ਚੌਕ ਵਿੱਚ  ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ , ਸ਼ਰਧਾਜਲੀ ਭੇਟ ਕਰਦਿਆਂ ਸੌਰਵ ਖੁੱਲਰ ਨੇ ਆਖਿਆ ਕਿ ਸ਼ਹੀਦ ਸਾਡੀ ਕੌਮ ਅਤੇ ਦੇਸ਼ ਦੇ ਸਰਮਾਇਆ ਹਨ ਉਹਨਾਂ ਨੋਜਵਾਨਾ ਨੂੰ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਲਈ  ਸੱਦਾ ਦਿੱਤਾ । ਕੁੱਝ ਅਜਿਹੇ ਹੀ ਵਿਚਾਰ ਸੀਨੀਅਰ ਕਾਂਗਰਸੀ ਆਗੂ ਮਾਸਟਰ ਬਲਦੇਵ ਰਾਜ਼ ਲੱਕੀ ਭਾਰਦਵਾਜ, ਵਿਧਾਇਕ ਸੁਖਪਾਲ ਸਿੰਘ  ਖਹਿਰਾ ਸਮੱਰਥਕ  ਨੰਬਰਦਾਰ ਬਲਰਾਮ ਸਿੰਘ ਮਾਨ, ਰਾਮ ਸਿੰਘ ਨਡਾਲਾ, ਇੰਦਰਜੀਤ ਸਿੰਘ ਖੱਖ, ਗੁਰਪੀ੍ਤ ਸਿੰਘ ਵਾਲੀਆ ਨੇ ਵੀ ਸਰਧਾਜਲੀ ਦਿੰਦੇ ਪੇਸ਼ ਕੀਤੇ । ਇਸ ਮੌਕੇ ਨਡਾਲਾ ਚੌਂਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਤੇ ਇੱਕ ਦਸਤਖਤ ਮੁਹਿੰਮ ਛੇੜੀ ਗਈ ਅਤੇ ਰਾਹਗੀਰਾ਼,  ਦੁਕਾਨਦਾਰਾ਼ ਨੇ ਚੌਂਕ ਚ ਸ਼ਹੀਦ ਭਗਤ ਸਿੰਘ ਦੇ ਬੁੱਤ  ਨੂੰ ਸਥਾਪਿਤ ਕਰਨ ਦੇ ਹੱਕ ਵਿੱਚ ਉਤਸ਼ਾਹਪੂਰਵਕ ਦਸਤਖਤ ਕੀਤੇ । ਸੌਰਵ ਖੁੱਲਰ ਨੇ ਆਖਿਆ ਕਿ ਦਸਤਖਤ ਕੀਤਾ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਦਿਤਾ ਜਾਵੇਗਾ ਸੋ ਜਲਦ ਹੀ ਇਸ ਚੌਕ ਵਿੱਚ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ ਮਾਸਟਰ ਬਲਦੇਵ ਰਾਜ਼ ਨੇ ਯੂਥ ਪ੍ਧਾਨ ਸੌਰਵ ਖੁੱਲਰ ਦੇ ਧੰਨਵਾਦ ਚ ਆਖਿਆ ਕਿ ਅਜ਼ਾਦੀ ਤੋ ਬਾਅਦ ਪਹਿਲੀ ਵਾਰ ਇਸ ਚੌਕ ਨੂੰ ਸ਼ਹੀਦ ਭਗਤ ਸਿੰਘ ਦਾ ਨਾਮ ਦਿੱਤਾ ਜਾਵੇਗਾ ਜੋ ਕਿ ਪੂਰੇ ਹਲਕੇ ਲਈ ਮਾਣ ਵਾਲੀ ਗੱਲ ਹੈ |

Install Punjabi Akhbar App

Install
×