- ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪ੍ਰੋ. ਪ੍ਰੀਤਮ ਸਿੰਘ ਦੇ 100ਵੇਂ ਜਨਮ ਦਿਨ ‘ਤੇ ਸ਼ਰਧਾਂਜਲੀ

ਪ੍ਰੋ. ਪ੍ਰੀਤਮ ਸਿੰਘ ਪੰਜਾਬੀ ਸਾਹਿਤ ਦੇ ਯੁੱਗ ਪੁਰਸ਼ ਸਨ ਅਤੇ ਉਹਨਾਂ ਦੀ ਪੰਜਾਬੀ ਸਾਹਿਤ ਪ੍ਰਤੀ ਵਡਮੁੱਲੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦੀ ਲਾਸਾਨੀ ਦੇਣ ਸਾਹਿਤ ਦੇ ਪੰਨਿਆਂ ਉਪਰ ਹਮੇਸ਼ਾ ਅਮਿੱਟ ਰਹੇਗੀ।” ਇਹ ਸ਼ਬਦ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਅਤੇ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ ,ਪਟਿਆਲਾ ਵਿਖੇ ਪ੍ਰੋ. ਪ੍ਰੀਤਮ ਸਿੰਘ ਦੇ 100ਵੇਂ ਜਨਮ ਦਿਨ ਤੇ ਕਰਵਾਏ ਗਏ ਵਿਸ਼ੇਸ਼ ਸਾਹਿਤਕ ਸਮਾਗਮ ਦੌਰਾਨ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਹੇ। ਡਾ. ਆਸ਼ਟ ਨੇ ਕਿਹਾ ਕਿ ਪਟਿਆਲਾ ਸ਼ਹਿਰ ਦਾ ਨਾਂ ਪ੍ਰੋ. ਪ੍ਰੀਤਮ ਸਿੰਘ ਨੇ ਦੇਸ਼ ਵਿਦੇਸ਼ ਵਿਚ ਮਾਂ ਬੋਲੀ ਦੇ ਹਵਾਲੇ ਨਾਲ ਉਚਾ ਕੀਤਾ ਅਤੇ ਉਹਨਾਂ ਵੱਲੋਂ ਕੀਤੇ ਗਏ ਇਤਿਹਾਸਕ ਕਾਰਜ ਨਵੀਂ ਪੀੜ੍ਹੀ ਲਈ ਪ੍ਰੇਰਣਾ ਸ੍ਰੋਤ ਬਣ ਰਹੇ ਹਨ। ਇਸ ਅਵਸਰ ਤੇ ਪ੍ਰੋ. ਪ੍ਰੀਤਮ ਸਿੰਘ ਦੀ ਸਪੁੱਤਰੀ ਡਾ. ਹਰਸ਼ਿੰਦਰ ਕੌਰ ਨੇ ਆਪਣੇ ਪਿਤਾ ਦੇ ਜੀਵਨ ਅਤੇ ਰਚਨਾ ਬਾਰੇ ਵਿਸਤ੍ਰਿਤ ਚਰਚਾ ਕਰਦਿਆਂ ਕਿਹਾ ਕਿ ਉਹਨਾਂ ਦੇ ਸਮਕਾਲੀ ਸਾਹਿਤਕਾਰਾਂ ਵੱਲੋਂ ਪ੍ਰਗਟਾਏ ਗਏ ਵਿਚਾਰ ਵੀ ਸਾਂਝੇ ਕੀਤੇ। ਡਾ. ਲਖਵਿੰਦਰ ਸਿੰਘ ਜੌਹਲ, ਡਾ. ਗੁਰਬਚਨ ਸਿੰਘ ਰਾਹੀ ਆਦਿ ਵਿਦਵਾਨਾਂ ਨੇ ਪ੍ਰੋ. ਪ੍ਰੀਤਮ ਸਿੰਘ ਸੰਬੰਧੀ ਵਿਸ਼ੇਸ਼ ਚਰਚਾ ਕੀਤੀ। ਇਸ ਸਮਾਗਮ ਵਿਚ ਪ੍ਰਾਣ ਸੱਭਰਵਾਲ, ਸਿੰਘ, ਗੁਰਚਰਨ ਸਿੰਘ ਪੱਬਾਰਾਲੀ, ਡਾ.ਜੀ.ਐਸ.ਆਨੰਦ, ਬਲਦੇਵ ਸਿੰਘ ਬਿੰਦਰਾ, ਮਨਜੀਤ ਪੱਟੀ,ਸੁਰਿੰਦਰ ਕੌਰ ਬਾੜਾ, ਹਰਗੁਣਪ੍ਰੀਤ ਸਿੰਘ, ਹਰੀ ਸਿੰਘ ਚਮਕ,ਦਰਸ਼ਨ ਬਾਵਾ,ਸੁਖਵਿੰਦਰ ਕੌਰ ਆਹੀ, ਮੰਗਤ ਖ਼ਾਨ, ਅਮਰ ਗਰਗ ਕਲਮਦਾਨ, ਨਵਦੀਪ ਮੁੰਡੀ, ਬਲਵਿੰਦਰ ਸਿੰਘ ਭੱਟੀ, ਜੋਗਾ ਸਿੰਘ ਧਨੌਲਾ, ਰਘਬੀਰ ਮਹਿਮੀ,ਕੁਲਵੰਤ ਸਿੰਘ ਨਾਰੀਕੇ, ਅੰਮ੍ਰਿਤਪਾਲ ਸ਼ੈਦਾ, ਗੁਰਬਚਨ ਸਿੰਘ ਵਿਰਦੀ,ਚਮਕੌਰ ਸਿੰਘ ਚਹਿਲ, ਯੂ.ਐਸ.ਆਤਿਸ਼ੀ ਸ਼ਾਮਿਲ ਸਨ। ਸ਼ਾਮਿਲ ਸਨ।ਇਸ ਦੌਰਾਨ ਵਿਦਵਾਨ ਲੇਖਕਾਂ ਦਾ ਸਨਮਾਨ ਵੀ ਕੀਤਾ ਗਿਆ।