ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਦੇ ਅਕਾਲ ਚਲਾਣੇ ਨਾਲ ਪੰਜਾਬੀ ਮਾਂ ਬੋਲੀ ਦਾ ਵਿਹੜਾ ਹੋਇਆ ਸੁੰਨਾਂ -ਜੱਸੀ/ ਸੰਮੀ

(ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਉਪ-ਚੇਅਰਮੈਨ ਬਲਜਿੰਦਰ ਸਿੰਘ ਸੰਮੀ)

ਵਾਸ਼ਿੰਗਟਨ, ਡੀ. ਸੀ —ਬੀਤੇਂ ਦਿਨ ਅਮਰੀਕਾ ’ਚ ਰਹਿੰਦੇ ਜਾਣੀ ਪਹਿਚਾਣੀ ਨਾਮਵਰ ਸ਼ਖ਼ਸੀਅਤ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਦੇ ਅਕਾਲ ਚਲਾਣੇ ਤੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਉਪ-ਚੇਅਰਮੈਨ ਬਲਜਿੰਦਰ ਸਿੰਘ ਸੰਮੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲਾਇਲਪੁਰ ਖਾਲਸਾ ਜਲੰਧਰ ’ਚ ਪੰਜਾਬ ਵਿਭਾਗ ਦੇ ਮੁੱਖੀ ਰਹੇ ਪ੍ਰੋ: ਨਿਰੰਜਨ ਸਿੰਘ ਢੇਸੀ  ਦੇ ਇਸ ਦੁਨੀਆ ਤੋ ਤੁਰ ਜਾਣ ਨਾਲ ਅੱਜ ਪੰਜਾਬੀ ਮਾਂ ਬੋਲੀ ਦਾ ਵਿਹੜਾ ਸੁੰਨਾਂ ਹੋ ਗਿਆ ਹੈ। ਉਹਨਾਂ ਕਿਹਾ ਕਿ ਪ੍ਰੋਫੈਸਰ ਢੇਸੀ ਨੇ ਆਪਣੇ ਜੀਵਨ ਵਿੱਚ ਦੂਜਿਆਂ ਦੇ ਜੀਵਨ ਨੂੰ ਲੀਹੇ ਪਾਉਣ ਲਈ ਅਤੇ ਸੁਧਾਰਨ ਲਈ  ਇਕ ਬਹੁਤ ਵੱਡਾ ਰੋਲ ਨਿਭਾਇਆ ਹੈ।

(ਪ੍ਰੋ: ਨਿਰੰਜਨ ਸਿੰਘ ਢੇਸੀ)

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਪ੍ਰੋਫੈਸਰ ਹੁੰਦੇ ਨੋਜਵਾਨਾ ਨੂੰ ਸਹੀ ਦਿਸਦਾ ਵੱਲ ਅੱਗੇ ਵੱਧਣ ਲਈ ਪ੍ਰੇਰਿਆ ਅਤੇ ਉਹ ਇਕ ਸਿੱਖ ਵਿਦਵਾਨ ਦੇ ਨਾਲ ਬੜੇ ਸਾਊ, ਸਾਦੇ, ਤੇ ਮਿਲਾਪੜੇ ਸ਼ੁਭਾਅ ਦੇ ਮਾਲਿਕ ਸਨ ਅਤੇ ਉਹ ਅਮਰੀਕਾ ਦੇ ਵੱਖ-ਵੱਖ ਗੁਰੂ ਘਰਾਂ ਚ’ ਸਿੱਖੀ ਪ੍ਰਚਾਰ ਦੀ ਨਿਸ਼ਕਾਮ ਸੇਵਾ ਵੀ ਨਿਭਾਈ ਅੱਜ ਭਾਈਚਾਰੇ ਕੋਲੋ ਪੰਜਾਬੀ ਮਾਂ ਬੋਲੀ ਦੀ ਅਣਥੱਕ ਸੇਵਾ ਕਰਨ ਵਾਲਾ ਹੀਰਾ ਗੁਆਚ ਗਿਆ ਹੈ।

Welcome to Punjabi Akhbar

Install Punjabi Akhbar
×