ਮੈਂ ਕੁੱਜੇ ਵਿੱਚ ਆਵਾਂਗਾ ਸੁਆਹ ਬਣਕੇ… ਮਰਹੂਮ ਮਨਮੀਤ ਨੂੰ ਦੂਸਰੀ ਬਰਸੀ ‘ਤੇ ਭਾਵੁੱਕ ਸ਼ਰਧਾਂਜਲੀਆਂ

(ਬ੍ਰਿਸਬੇਨ 28 ਅਕਤੂਬ) ਇੱਥੇ ਮਰਹੂਮ ਮਨਮੀਤ ਅਲੀਸ਼ੇਰ ਨੂੰ ਉਸਦੀ ਦੂਸਰੀ ਬਰਸੀ ‘ਤੇ ਸਮੂਹ ਭਾਈਚਾਰਿਆਂ ਵੱਲੋਂ ਘਟਨਾਸਥਲ ‘ਮਨਮੀਤ ਦਾ ਸਵਰਗ’ ਪਾਰਕ ਵਿਖੇ ਨਮਨ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਗਈ ਅਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ। ਇਸ ਮੌਕੇ ਮਿਸਜ਼ ਪਿੰਕੀ ਸਿੰਘ ਲਿਬਰਲ ਪਾਰਟੀ, ਨਵਦੀਪ ਸਿੰਘ ਗਰੀਨ ਪਾਰਟੀ, ਟੌਮ ਬਰਾਊਨ ਬਰਾਂਚ ਸੈਕਟਰੀ ਰੇਲ-ਟਰੈਮ-ਬੱਸ ਯੂਨੀਅਨ, ਸਟੀਵ ਗ੍ਰਿਫਿਥ ਕੌਸਲਰ ਮਰੂਕਾ, ਐਂਜਲਾ ਓਵਨ ਕੌਸਲਰ ਕੈਲਮਵੇਲ ਅਤੇ ਸਥਾਨਕ ਭਾਈਚਾਰੇ ‘ਚੋਂ ਸਖ਼ਸ਼ੀਅਤਾਂ ਨੇ ਤਕਰੀਰਾਂ ਕੀਤੀਆਂ। ਸਮੂਹ ਭਾਈਚਾਰਿਆਂ ਦੇ ਆਗੂਆਂ ਨੇ ਕੋਰਟ ਦੇ ਫ਼ੈਸਲੇ ‘ਤੇ ਨਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਇਹ ਮਨੁੱਖਤਾ ਵਿਰੋਧੀ ਹੈ। ਇਸ ਮੌਕੇ ਸਥਾਨਕ ਨਿਵਾਸੀਆਂ ‘ਚ ਵਰਿੰਦਰ ਅਲੀਸ਼ੇਰ, ਸੁਰਿੰਦਰ ਧੂਰੀ, ਜਸਪਾਲ ਸੰਧੂ, ਸਰਬਜੀਤ ਸੋਹੀ, ਮਨਮੋਹਨ ਰੰਧਾਵਾ, ਗੁਰਸੇਵਕ ਰਾਊਕੇ, ਨਗਿੰਦਰ ਧਾਲੀਵਾਲ, ਸਤਵਿੰਦਰ ਟੀਨੂੰ, ਗੁਰਦੀਪ ਜਗੇੜਾ, ਮਨਜੀਤ ਬੋਪਾਰਾਏ, ਦੀਪਇੰਦਰ ਸਿੰਘ ਆਦਿ ਨੇ ਹਾਜ਼ਰੀ ਲਗਵਾਈ। ਸੁਰਜੀਤ ਸੰਧੂ ਦਾ ਮਰਹੂਮ ਲਈ ਗਾਇਆ ਗੀਤ ਹਾਜ਼ਰੀਨ ਨੂੰ ਭਾਵੁੱਕ ਕਰ ਗਿਆ। ਜਿਕਰਯੋਗ ਹੈ ਕਿ ਦੋ ਸਾਲ ਪਹਿਲਾਂ 28 ਅਕਤੂਬਰ 2016 ਦੀ ਸਵੇਰ ਨੂੰ ਸਥਾਨਕ ਗੋਰੇ ਨਿਵਾਸੀ ਵੱਲੋਂ ਮਰਹੂਮ ਨੂੰ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਪਾਕੇ ਅੱਗ ਲਗਾ ਕਤਲ ਕਰ ਦਿੱਤਾ ਸੀ। ਤਕਰੀਬਨ ਦੋ ਸਾਲ ਚੱਲੇ ਇਸ ਕਤਲ ਕੇਸ ‘ਚ ਦੋਸ਼ੀ ਨੂੰ ਉਸਦੀ ਦਿਮਾਗੀ ਬਿਮਾਰੀ ਦੇ ਚੱਲਦਿਆਂ ਬਰੀ ਕਰ ਦਿੱਤਾ ਗਿਆ ਹੈ। ਦੋਸ਼ੀ ਇਸ ਵਕਤ ਮੈਂਟਲ ਹੈੱਲਥ ਵਿਭਾਗ ਅਧੀਨ ਜ਼ੇਰੇ-ਇਲਾਜ਼ ਹੈ।

(ਹਰਜੀਤ ਲਸਾੜਾ)

harjit_las@yahoo.com

Welcome to Punjabi Akhbar

Install Punjabi Akhbar
×
Enable Notifications    OK No thanks