ਲਾਲ ਚੰਦ ਕਪੂਰ ਅਤੇ ਕਰਮ ਸਿੰਘ ਨੂੰ ਸ਼ਰਧਾਂਜਲੀਆਂ

(ਪਟਿਆਲਾ) ਜਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਮੁਲਾਜ਼ਮਾ ਦੀ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਮਿੰਨੀ ਸਕੱਤਰੇਤ ਵਿਖੇ ਪ੍ਰੈਸ ਰੂਮ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਸਹਾਇਕ ਲੋਕ ਸੰਪਰਕ ਅਧਿਕਾਰੀ ਮਾਲੇਰਕੋਟਲਾ ਦੀਪਕ ਕਪੂਰ ਦੇ ਪਿਤਾ ਲਾਲ ਚੰਦ ਕਪੂਰ ਅਤੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਕਲਾਕਾਰ ਕਰਮ ਸਿੰਘ ਦੇ ਅਚਾਨਕ ਸਵਰਗਵਾਸ ਹੋਣ ‘ਤੇ ਜਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਮੁਲਾਜ਼ਮਾ ਦੀ ਵੈਲਫੇਅਰ ਐਸੋਸੀਏਸ਼ਨ ਵੱਲੋਂ 2 ਮਿੰਟ ਦਾ ਮੋਨ ਰੱਖਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ। ਸ੍ਰੀ ਲਾਲ ਚੰਦ ਕਪੂਰ ਜਿਲ੍ਹਾ ਲੋਕ ਸੰਪਰਕ ਦਫਤਰ ਦੀ ਮਰਹੂਮ ਅਧਿਕਾਰੀ ਸੁਤੰਤਰ ਕਪੂਰ ਦੇ ਪਤੀ ਸਨ। ਇਸ ਮੌਕੇ ਤੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ‘ਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸੇਵਾ ਮੁਕਤ ਮੁਲਾਜ਼ਮਾ ਦੇ ਜਨਮ ਦਿਨ ਕੇਕ ਕੱਟ ਕੇ ਮਨਾਇਆ ਜਾਇਆ ਕਰਨਗੇ। ਇਸ ਮੀਟਿੰਗ ਦੀ ਪ੍ਰਧਾਨਗੀ ਉਮਰ ਵਿੱਚ ਸਭ ਤੋਂ ਸੀਨੀਅਰ ਨਰਾਤਾ ਸਿੰਘ ਸਿੱਧੂ ਨੇ ਕੀਤੀ। ਮੀਟਿੰਗ ਵਿੱਚ ਸੁਰਜੀਤ ਸਿੰਘ ਸੈਣੀ ਪ੍ਰਧਾਨ ਵੈਲਫੇਅਰ ਐਸੋਸੀਏਸ਼ਨ, ਉਜਾਗਰ ਸਿੰਘ ਨਰਾਤਾ ਸਿੰਘ ਸਿੱਧੂ, ਸ਼ਾਮ ਸੁੰਦਰ, ਪਰਮਜੀਤ ਕੌਰ, ਜੀ.ਆਰ.ਕੁਮਰਾ, ਨਵਲ ਕਿਸ਼ੋਰ, ਵੀਨਾ ਕੁਮਾਰੀ, ਪਰਮਜੀਤ ਸਿੰਘ ਪੰਮੀ ਅਤੇ ਗੁਰਪ੍ਰਤਾਪ ਸਿੰਘ ਜੀ.ਪੀ. ਸ਼ਾਮਲ ਹੋਏ। ਐਸੋਸੀਏਸ਼ਨ ਦੇ ਡੈਪੂਟੇਸ਼ਨ ਨੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼੍ਰੀ.ਹਾਕਮ ਥਾਪਰ ਨਾਲ ਵੀ ਮੁਲਾਕਾਤ ਕੀਤੀ।