ਗਾਇਕ ਸਰਦੂਲ ਸਿਕੰਦਰ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ: ਆਸਟਰੇਲੀਆ

(ਬ੍ਰਿਸਬੇਨ) ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪਿਛਲੇ ਚਾਰ ਦਹਾਕਿਆਂ ਤੋਂਪੰਜਾਬੀਅਤ ਦੀ ਸੇਵਾ ਕਰ ਰਹੇ ਪ੍ਰਸਿੱਧ ਕਲਾਕਾਰ ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਅੱਜ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ। ਸੂਬਾ ਕੁਈਨਜ਼ਲੈਂਡ ਦੇਸ਼ਹਿਰ ਬ੍ਰਿਸਬੇਨ ਤੋਂ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਪੰਜਾਬੀ ਲੇਖਕ ਸਭਾ, ਕਮਿਊਨਟੀ ਰੇਡੀਓ ਫੋਰ ਈਬੀ ਦੇ ਪੰਜਾਬੀ ਭਾਸ਼ਾ ਗਰੁੱਪ ਅਤੇ ਉਸਾਰੂ ਪੰਜਾਬੀ ਗਾਇਕੀਹਿਤੈਸ਼ੀਆਂ ਨੇ ਆਪਣੀ ਸੋਗ ਸੰਦੇਸ਼ ‘ਚ ਪੰਜਾਬੀ ਗਾਇਕੀ ਦੇ ਇਸ ਅਨਮੋਲ ਰਤਨ ਦੀ ਦੁਖਦਾਇਕ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਲੇਖਕਸਭਾ ਦੇ ਪ੍ਰਧਾਨ ਜਸਵੰਤ ਵਾਗਲਾ ਨੇ ਕਿਹਾ ਕਿ ਮਰਹੂਮ ਗਾਇਕ ਵੱਲੋਂ ਆਪਣੀ ਕਲਾਂ ਰਾਹੀਂ ਕੀਤੀ ਗਈ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਸਦਾ ਯਾਦ ਰੱਖਿਆਜਾਵੇਗਾ। ਪ੍ਰੈੱਸ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਗਾਇਕੀ ਦੇ ਥੰਮ ਸਰਦੂਲ ਸਿਕੰਦਰ ਦੇ ਇਸ ਫ਼ਾਨੀ ਦੁਨੀਆਂ ਤੋਂ ਤੁਰ ਜਾਣ ਨਾਲ ਪੰਜਾਬੀ ਮਾਂਬੋਲੀ, ਸੱਭਿਆਚਾਰ ਅਤੇ ਕਲਾਕਾਰ ਜਗਤ ਨੂੰ ਨਾ ਪੁਰਿਆ ਜਾਣ ਵਾਲਾ ਘਾਟਾ ਪਿਆ ਹੈ। ਪੰਜਾਬੀ ਭਾਸ਼ਾ ਗਰੁੱਪ ਦੇ ਰੇਡੀਓ ਕਨਵੀਨਰ ਹਰਜੀਤ ਲਸਾੜਾ ਨੇਸਰਕਾਰ ਵੱਲੋਂ ਮਰਹੂਮ ਦੇ ਇਲਾਜ ਲਈ ਦਿੱਤੀ ਵਿੱਤੀ ਸਹਾਇਤਾ ਦੀ ਹਮਾਇਤ ਕੀਤੀ ਅਤੇ ਕਿਹਾ ਕਿ ਆਉਂਦੇ ਸ਼ਨਿਚਰਵਾਰ ਪੰਜਾਬੀ ਭਾਸ਼ਾ ਗਰੁੱਪ ਮਰਹੂਮ ਨੂੰਸਮ੍ਰਪਿੱਤ ਵਿਸ਼ੇਸ਼ ਲਾਈਵ ਰੇਡੀਓ ਪ੍ਰੋਗਰਾਮ ਰਾਹੀਂ ਸ਼ਰਧਾਂਜਲੀ ਭੇਂਟ ਕਰਨਗੇ। ਕਵੀ ਅਤੇ ਗੀਤਕਾਰ ਸੁਰਜੀਤ ਸੰਧੂ, ਗੀਤਕਾਰ ਗੁਰਮੁੱਖਜੀਤ, ਕਮਲ, ਜੋਰਾਲਸਾੜਾ, ਗੁਰਚਰਨ ਲਸਾੜਾ, ਜਸ਼ਨ ਬਡਿਆਲ ਅਤੇ ਗਾਇਕਾਂ ‘ਚ ਹੈਪੀ ਬਣਵੈਤ, ਮਲਕੀਤ ਧਾਲੀਵਾਲ, ਪ੍ਰੀਤ ਸਿਆਂ, ਪੰਮਾ ਲਸਾੜਾ, ਬਲ-ਏ-ਲਸਾੜਾ, ਜਤਿੱਨਲਸਾੜਾ, ਲਲਿੱਤ ਸਾਗਰ, ਅਰਸ਼, ਜ਼ੈਜਦੀਪ, ਅਵੀ ਬਾਜਵਾ, ਹੈਪੀ ਚਾਹਲ, ਮਨਮੀਤ ਬੈਂਸ, ਗੁੱਲ ਸ਼ਾਂਤੀ, ਰਾਜਦੀਪ ਲਾਲੀ ਆਦਿ ਵੱਲੋਂ ਵੀ ਮਰਹੂਮ ਦੀ ਬੇਵਕਤੀਮੌਤ ‘ਤੇ ਦੁੱਖ ਜਾਹਰ ਕੀਤਾ ਅਤੇ ਪ੍ਰਮਾਤਮਾ ਦੇ ਚਰਨਾ ਵਿੱਚ ਨਿਵਾਸ ਲਈ ਅਰਦਾਸ ਕੀਤੀ ਗਈ। ਮਰਹੂਮ ਗਾਇਕ ਆਪਣੇ ਪਿੱਛੇ ਆਪਣੀ ਪਤਨੀ ਗਾਇਕਾ ਅਤੇਅਦਾਕਾਰਾ ਅਮਰ ਨੂਰੀ, ਦੋ ਪੁੱਤਰਾਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਨੂੰ ਛੱਡ ਗਏ ਹਨ।

Install Punjabi Akhbar App

Install
×