ਨਿਊਜਰਸੀ ਸੂਬੇ ਦੇ ਰਾਜਪਾਲ ਫਿਲ ਮਰਫੀ ਨੇ ਕੋਰੋਨਾ ਦੀ ਲਪੇਟ ’ਚ ਆਏ ਭਾਰਤੀ ਅਮਰੀਕੀ ਡਾਕਟਰ ਪਿਉ-ਧੀ ਨੂੰ ਦਿੱਤੀ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ

ਨਿਊਜਰਸੀ,10 ਮਈ – ਬੀਤੇਂ ਦਿਨ ਨਿਊਜਰਸੀ ਰਾਜ ਦੇ ਰਾਜਪਾਲ ਫਿਲ ਮਰਫੀ ਨੇ ਦੋ ਹੋਰ ਅਮਰੀਕੀ ਡਾਕਟਰਾਂ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਦੀ  ਮੌਤ ਦੂਸਰਿਆਂ  ਦੀ ਦੇਖਭਾਲ ਕਰਨ ਦੇ ਨਿਰਸੁਆਰਥ ਸਮਰਪਣ ਕਾਰਨ ਹੋਈ ਸੀ।ਜੋ ਕੋਰੋਨਾ ਦੇ ਮਰੀਜ਼ਾਂ ਨੂੰ ਬਚਾਉਦੇ ਹੋਏ ਖ਼ੁਦ ਕੋਰੋਨਾ ਦੀ ਭੇਟ ਚੜ੍ਹ ਗਏ ਅਤੇ ਮੋਤ ਦੇ ਗਲੇ ਜਾ ਲੱਗੇ । ਸੰਕਰਮਿਤ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਇਸ ਮਾਰੂ ਬਿਮਾਰੀ ਦੇ ਲੱਗਣ ਤੋਂ ਬਾਅਦ ਪਿਤਾ ਅਤੇ ਧੀ ਦੀ ਮੌਤ ਹੋ ਗਈ ਸੀ ਮਰਫੀ ਨੇ ਲੰਘੀ 7 ਮਈ ਨੂੰ ਕਿਹਾ ਕਿ ਸਤੇਂਦਰ ਦੇਵ ਖੰਨਾ ਅਤੇ ਉਨ੍ਹਾਂ ਦੀ ਧੀ ਪ੍ਰਿਆ ਖੰਨਾ ਨੇ “ਆਪਣੀ ਜ਼ਿੰਦਗੀ ਦੂਜਿਆਂ ਦੀ ਸਹਾਇਤਾ ਲਈ ਸਮਰਪਿਤ ਕੀਤੀ ਹੈ ਅਤੇ ਅਸੀਂ ਦੋਵਾਂ ਨੂੰ ਕੋਵੀਡ -19 ਵਿੱਚ ਗੁਆ ਦਿੱਤਾ।ਉਹ ਪੰਜ ਡਾਕਟਰਾਂ ਦੇ ਇੱਕ ਪਰਿਵਾਰ ਦਾ ਹਿੱਸਾ ਸਨ। “ਮੈਨੂੰ ਉਮੀਦ ਹੈ ਕਿ ਇਹ ਤੱਥ ਕਿ ਸਾਡਾ ਪੂਰਾ ਰਾਜ ਉਨ੍ਹਾਂ ਲਈ ਸੋਗ ਕਰਦਾ ਹੈ ਇਸ ਔਖੀ ਘੜ੍ਹੀ ਵਿੱਚ ਅਸੀਂ ਪਰਿਵਾਰ ਨੂੰ ਦਿਲਾਸਾ ਦਿੰਦਾ ਹਾਂ।ਰਾਜਪਾਲ ਨੇ ਅੱਗੇ ਦੱਸਿਆ ਕਿ ਸਤਿੰਦਰ ਖੰਨਾ ਇਕ ਪਾਇਨੀਅਰ ਡਾਕਟਰ ਸੀ ਅਤੇ ਨਿਊਜਰਸੀ ਵਿੱਚ ਲੈਪਰੋਸਕੋਪਿਕ ਸਰਜਰੀ ਕਰਨ ਵਾਲੇ ਪਹਿਲੇ ਸਰਜਨਾਂ ਵਿਚੋਂ ਉਸ ਦਾ ਇਕ ਨਾਮ ਸੀ।ਮਰਫੀ ਨੇ ਕਿਹਾ ਕਿ ਉਸਨੇ ਕਈ ਹਸਪਤਾਲਾਂ ਵਿੱਚ ਦਹਾਕਿਆਂ ਤੋਂ ਸਰਜੀਕਲ ਵਿਭਾਗਾਂ ਦੇ ਮੁੱਖੀ ਵਜੋਂ ਕੰਮ ਕੀਤਾ ਅਤੇ ਕਲੇਰਾ ਮਾਸ ਮੈਡੀਕਲ ਸੈਂਟਰ ਵਿੱਚ ਉਸਦੀ ਮੌਤ ਹੋ ਗਈ, ਜਿੱਥੇ ਉਸ ਨੇ ਆਪਣੀ ਜ਼ਿੰਦਗੀ ਦੇ 35 ਸਾਲਾਂ ਤੋਂ ਕੰਮ ਕੀਤਾ ਸੀ। 78 ਸਾਲਾ ਸਤਿੰਦਰ ਖੰਨਾ 1964 ਵਿਚ ਨਵੀਂ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਤੋਂ ਗ੍ਰੈਜੂਏਟ ਹੋਏ ਸਨ।ਮਰਫੀ ਨੇ ਕਿਹਾ ਕਿ ਉਸ ਦੇ ਸਹਿਯੋਗੀ ਉਸਨੂੰ “ਇੱਕ ਕੋਮਲ ਅਤੇ ਦੇਖਭਾਲ ਕਰਨ ਵਾਲੇ ਮਾਹਿਰ ਡਾਕਟਰ” ਵਜੋਂ ਯਾਦ ਕਰਦੇ ਹਨ।ਕੈਂਸਰ  ਹੈਲਥ ਨਿਊਜ ਦੇ ਅਨੁਸਾਰ, ਪ੍ਰਿਆ ਖੰਨਾ ਦੀ ਭੈਣ ਨੇ ਵੀ  ਟਵਿੱਟਰ ‘ਤੇ ਅਪੀਲ ਕੀਤੀ ਸੀ ਕਿ ਪਲਾਜ਼ਮਾ ਦਾਨੀਆਂ ਨੂੰ ਮੇਰੀ ਸੁੰਦਰ ਨੋਜਵਾਨ ਭੈਣ ਲਈ ਫੌਰੀ ਜ਼ਰੂਰਤ ਸੀ । ਜਿਸ ਨੇ ਆਪਣਾ ਜੀਵਨ ਦੂਜਿਆਂ ਦੀ ਸਹਾਇਤਾ ਲਈ ਸਮਰਪਿਤ ਕੀਤਾ,ਅਤੇ ਇੱਕ ਦਿਨ ਦੇ ਅੰਦਰ ਇੱਕ ਦਾਨੀ ਲੱਭ ਲਿਆ ਗਿਆ। ਪਰ ਉਸ ਦੀ ਲੰਘੀ 13 ਅਪ੍ਰੈਲ ਨੂੰ ਕਲੇਰਾ ਮਾਸ ਮੈਡੀਕਲ ਸੈਂਟਰ ਵਿਖੇ ਹੀ ਮੌਤ ਹੋ ਗਈ ਅਤੇ ਉਸ ਦੇ ਪਿਤਾ ਲੰਘਦੀ 21 ਅਪ੍ਰੈਲ ਨੂੰ ਸਦਾ ਲਈ ਅਲਵਿਦਾ ਕਹਿ ਗਏ।ਪ੍ਰਿਆ ਖੰਨਾ, 43, ਨੈਫਰੋਲੋਜਿਸਟ ਸੀ, ਜਿਸ ਨੇ ਸੰਨ 2003 ਵਿੱਚ ਕੰਸਾਸ ਸਿਟੀ ਸਕੂਲ ਆਫ਼ ਮੈਡੀਸਨ ਤੋਂ ਡਾਕਟਰੀ ਦੀ ਡਿਗਰੀ ਪ੍ਰਾਪਤ ਕੀਤੀ ਸੀ।ਮਰਫੀ ਨੇ ਕਿਹਾ ਕਿ ਉਹ ਦੋ ਡਾਇਲਸਿਸ ਕੇਂਦਰਾਂ ਵਿੱਚ ਮੈਡੀਕਲ ਡਾਇਰੈਕਟਰ ਸੀ ਅਤੇ ਸਿੱਖਿਅਤ ਡਾਕਟਰ ਵੀ ਸੀ।ਉਹਨਾਂ ਕਿਹਾ ਕਿ ਉਹ “ਅਗਲੀਆਂ ਪੀੜ੍ਹੀਆ ਦੇ ਡਾਕਟਰਾਂ ਨੂੰ ਪੜ੍ਹਾਉਣ ਵਿੱਚ ਮਾਣ ਮਹਿਸੂਸ ਕਰ ਰਹੀ ਸੀ ਅਤੇ ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਆਈ.ਸੀ.ਯੂ. (ਇੰਟੈਂਸਿਵ ਕੇਅਰ ਯੂਨਿਟ) ਦਾ ਡਾਕਟਰ ਜਿਸ ਨੇ ਉਸ ਦੀ ਦੇਖਭਾਲ ਕੀਤੀ ਸੀ, ਉਸਨੂੰ ਸਿਖਲਾਈ ਦਿੱਤੀ ਗਈ ਸੀ ਅਤੇ ਸਿਖਾਇਆਤ ਵੀ ਕੀਤਾ ਗਿਆ ਸੀ।ਪ੍ਰਿਆ ਨੂੰ ਇੱਕ ਸੰਭਾਲ ਕਰਨਹਾਰ ਅਤੇ ਨਿਰਸਵਾਰਥ ਵਿਅਕਤੀ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ ਜਿਸ ਨੇ ਦੂਜਿਆਂ ਨੂੰ ਪਹਿਲ ਦਿੱਤੀ।ਮਰਫੀ ਨੇ ਕਿਹਾ ਕਿ ਉਸ ਨੇ 7 ਮਈ ਨੂੰ ਸਤਿੰਦਰ ਖੰਨਾ ਦੀ ਪਤਨੀ ਕਮਲੇਸ਼ ਖੰਨਾ ਨਾਲ ਵੀ  ਸੌਗ ਪ੍ਰਗਟ ਕਰਨ ਲਈ ਗੱਲਬਾਤ ਕੀਤੀ ਸੀ।ਉਨ੍ਹਾਂ ਕਿਹਾ ਕਿ ਕਮਲੇਸ਼ ਅਤੇ ਸਤਿੰਦਰ ਖੰਨਾ ਦੀਆਂ ਦੋ ਹੋਰ ਬੇਟੀਆਂ ਵੀ ਡਾਕਟਰ ਹਨ।ਜਿੰਨਾਂ ਦੇ ਨਾਂਅ   ਸੁਗੰਧਾ ਖੰਨਾ ਇਕ ਐਮਰਜੈਂਸੀ ਡਾਕਟਰ ਹੈ, ਅਤੇ ਅਨੀਸ਼ਾ ਖੰਨਾ ਇਕ ਬਾਲ ਰੋਗ ਦੀ ਵਿਗਿਆਨੀ ਹੈ। ਅਤੇ ਭਾਰਤੀ -ਅਮਰੀਕੀ ਡਾਕਟਰ, ਕੋਰੋਨਾਵਾਇਰਸ  ਦੇ ਵਿਰੁੱਧ ਲੜਾਈ ਵਿੱਚ ਸਾਡੇ ਵਾਰਿਸ਼ ਹਨ।

Install Punjabi Akhbar App

Install
×