Afroz Amrit 001

ਆਫ਼ਰੋਜ਼………… ਜਿਸਦਾ ਅਰਥ ਹੈ -ਚਮਕੀਲਾ ਜਾਂ ਨਾ ਬੁਝਣ ਵਾਲਾ – ਪਰ ਸਾਡਾ ਆਫ਼ਰੋਜ਼……………… ਆਪਣੀ ਚਮਕ ਛੱਡਦਾ ਹੋਇਆ ਹਮੇਸ਼ਾ ਲਈ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ……. ਦੁਖ ਹੈ…….. ਦੁੱਖ ਹੈ ਇਸ ਗਲ ਦਾ ਕਿ ਉਸ ਨੇ ਆਫ਼ਰੋਜ਼ ਤੋਂ ਅਫ਼ਸੋਸ ਹੁੰਦਿਆਂ ਇੱਕ ਪਲ ਨਾ ਲਾਇਆ……… ਕਿਸੇ ਨਾਲ ਗੱਲ ਨਾ ਕੀਤੀ….. ਕਿਸੇ ਨਾਲ ਦੁੱਖ ਨਾ ਸਾਂਝਾ ਕੀਤਾ………. ਬਸ ਆਪਣੀ ਮੁਸਕਾਨ ਸਾਡੀਆਂ ਅੱਖਾਂ ਸਾਹਮਣੇ ਹੀ ਇੱਕ ਤਸਵੀਰ ਦੇ ਰੂਪ ਵਿੱਚ ਛੱਡ ਕੇ…. ਉਹ ਗਿਆ……. ਉਹ ਗਿਆ………

ਕਿਵੇਂ ਕਹੀਏ ਕਿ (ਅੰਮ੍ਰਿਤਬੀਰ ਸਿੰਘ) ਆਫ਼ਰੋਜ਼ ਚਲਾ ਗਿਆ…… ਮਨ ਨੀ ਮੰਨਦਾ………. ਪਰ ਇੱਕ ਸੱਚਾਈ….. ਜੋ ਕਿ ਵਾਪਰ ਚੁਕੀ ਹੈ… ਮੰਨਣਾ ਤਾਂ ਪਵੇਗਾ ਹੀ……… ਚਲੋ ਵਕਤ ਨੂੰ ਜੋ ਮਨਜ਼ੂਰ…….. ਇਹੀ ਕਿ 21 ਸਾਲ ਦਾ ਨੌਜਵਾਨ ਆਪਣੀ ਸਿਰਫ 6 ਸਾਲਾਂ ਦੀ ਨਿੱਕੀ ਭੈਣ, ਗਰੀਬ ਬਾਪ ਤੇ ਵਿਲਕਦੀ ਮਾਂ ਨੂੰ ਛੱਡ ਕੇ ਤੁਰ ਗਿਆ……….. ਅਫ਼ਸੋਸ……………

ਦੋਸਤ……. ਹਾਂ ਇਹ ਉਹੀ ਸਨ ਜੋ ਆਪਣੇ ਪਿਆਰੇ ਆਫ਼ਰੋਜ਼ ਦੀ ਮਹਿਫ਼ਿਲਾਂ, ਮਾਰਕਿਟਾਂ, ਯੂਨੀਵਰਸਿਟੀਆਂ ਵਿੱਚ ਉਡੀਕ ਕਰਦੇ ਸਨ………. ਮੋਰਚਰੀ ਦੇ ਬਾਹਰ ਖੜੇ ਬੁਝੇ ਹੋਏ ਆਫ਼ਰੋਜ਼ ਦੀ ਉਡੀਕ ਵਿੱਚ…….. ਅੱਖਾਂ ਚੋਂ ਵਗਦੇ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ………. ਜਿਨਾਂ ਦੀ ਕੋਸ਼ਿਸ਼ ਅਕਸਰ ਨਾਕਾਮ ਹੋਈ ਮੈਂ ਆਪਣੀ ਅੱਖੀਂ ਵੇਖੀ…………. ਅਫ਼ਸੋਸ……………

ਪਰ….. ਇੱਕ ਸਵਾਲ ਪੈਦਾ ਇਹ ਵੀ ਹੁੰਦਾ ਹੈ……. ਕਿ ਆਫ਼ਰੋਜ਼…….. ਕੀ ਇਹ ਸੱਚੀਂ ਜ਼ਰੂਰੀ ਸੀ……. ਜੋ ਤੂੰ ਕੀਤਾ?

ਅਫ਼ਸੋਸ………. ਇਸ ਸਵਾਲ ਦਾ ਜਵਾਬ ਦੇਣ ਵਾਸਤੇ ਹੁਣ ਆਫ਼ਰੋਜ਼ ਸਰੀਰਕ ਰੂਪ ਵਿੱਚ ਨਹੀਂ ਹੈ………. ਪਰ ਉਸਦੀ ਆਫ਼ਰੋਜ਼ਤਾ ਦਾ ਚਾਨਣ ਹੁਣ ਉਸ ਆਫ਼ਤਾਬ ਨਾਲ ਵਾਸਤਵਿਕ ਰੂਪ ਵਿੱਚ ਇੱਕ ਮਿਕ ਹੋ ਚੁਕਿਆ ਹੈ ਜਿਸਤੋਂ ਸਾਰੀਆਂ ਦੇਹਾਂ ਵਿਛੜ ਕੇ ਆਉਂਦੀਆਂ ਹਨ……….

ਹਾਂ ਹੁਣ ਉਸੇ ਆਫ਼ਤਾਬ ਦੀਆਂ ਕਿਰਨਾਂ ਸਾਡੇ ਤੇ ਪੈ ਰਹੀਆਂ ਹਨ ਅਤੇ ਉਨਾਂ ਵਿੱਚ ਹੀ ਕਿਤੇ ਆਫ਼ਰੋਜ਼ ਵੀ ਹੈ……. ਉਸਦੀ ਮੁਸਕਾਨ ਹੈ……… ਉਸਦੀ ਸੋਚ ਹੈ………. ਸੋ ਅਸੀਂ ਹੁਣ ਉਸਤੋਂ ਆਤਮਿਕ ਰੂਪ ਵਿੱਚ ਪੁੱਛ ਸਕਦੇ ਹਾਂ ਕਿ ਆਫ਼ਰੋਜ਼ ਕੀ ਤੂੰ ਠੀਕ ਕੀਤਾ………..

ਜਦੋਂ ਮੈਂ ਉਸਤੋਂ ਪੁਛਿਆ ਤਾਂ ਮੇਰੇ ਅੰਦਰੋਂ ਤਾਂ ਇਹੋ ਆਵਾਜ਼ ਆਈ………………….. ਭਾਜੀ ਮੈਂ ਠੀਕ ਨਹੀਂ ਕੀਤਾ……..

ਤੇ ਉਸਦੀ ਆਫਰੋਜ਼ਤਾ ਦੀ ਕਿਰਨ ਹੁਣ ਫਿਰ ਕਿਸੇ ਦੂਸਰੀ ਦਿਸ਼ਾ ਵੱਲ ਨੂੰ ਤੁਰ ਪਈ ………  ਪਰ ਉਹ ਆਪਣੇ ਪਿੱਛੇ ਸਵਾਲ ਇਹੀ ਛੱਡ ਗਈ ਹੈ ਕਿ ਕੀ ਅਜਿਹਾ ਕਰਨਾ ਹੀ ਸਾਰੀਆਂ ਮੁਸੀਬਤਾਂ ਦਾ ਹੱਲ ਹੈ?

ਨਹੀਂ…………. ਪਿਆਰੇ ਦੋਸਤੋ………. ਕਿਸੇ ਨੇ ਕਿਹਾ ਹੈ ਕਿ ਕੋਈ ਵੀ ਮੁਸੀਬਤ ਇਨਸਾਨ ਤੋਂ ਵੱਡੀ ਨਹੀਂ ਹੁੰਦੀ…… ਇਸ ਸਰੀਰ ਦਾ ਜਦੋਂ ਤੱਕ ਇੱਕ ਧਰਤੀ ਤੇ ਵਾਸਾ ਹੈ…… ਮੁਸੀਬਤਾਂ ਤਾਂ ਆਉਣਗੀਆਂ ਹੀ………..

ਬਸ ਇੰਨਾ ਹੀ ਕਹਿਣਾ ਚਾਹਾਂਗਾ ਕਿ ਆਪਣੀ ਸੋਚ ਨੂੰ ਵਿਸ਼ਾਲ ਕਰੋ………. ਪਤਾ ਨਹੀਂ ਉਸ ਪ੍ਰਾਣੀ ਮਾਤਰ ਤੇ ਕੀ ਬੀਤਦੀ ਹੋਵੇਗੀ ਕਿ ਉਹ ਇੰਨਾ ਵੱਡਾ ਕਦਮ ਪੁੱਟਣ ਵਿੱਚ ਪਲ ਵੀ ਨਹੀਂ ਲਗਾਉਂਦਾ…….. ਪਰ… ਕਿਤੇ ਨਾ ਕਿਤੇ ਸਾਡੀ ਸੋਚਣੀ……… ਕਰਨੀ……… ਜ਼ਰੂਰ ਜਿੰਮੇਵਾਰ ਹੈ………………..

Install Punjabi Akhbar App

Install
×