ਪੰਜਾਬੀ ਰੀਅਲ ਇਸਟੇਟ ਏਜੰਟ ਉਤੇ ਲੱਗੇ ਹਨ ਦੁਰਾਚਾਰ ਦੇ ਦੋਸ਼-ਟ੍ਰਿਬਿਊਨਲ ਨੇ ਲਿਆ ਗੰਭੀਰ

NZ PIC 1 Feb-1ਮੈਨੁਰੇਵਾ ਵਿਖੇ ਪ੍ਰਾਪਰਟੀ ਵੇਚਣ ਦਾ (ਰੀਅਲ ਇਸਟੇਟ) ਦਾ ਕੰਮ ਕਰਦੇ ਇਕ ਪੰਜਾਬੀ ਏਜੰਟ (ਗੁਰਪ੍ਰੀਤ ਸਿੰਘ) ਦਾ ਇਕ ਮਾਮਲਾ ਜੋ ਕਿ ਦੁਰਾਚਾਰ ਅਤੇ ਅਪਮਾਨਜਨਕ ਤੌਰ ਤਰੀਕੇ ਨਾਲ ਪੇਸ਼ ਆਉਣ ਨਾਲ ਸਬੰਧਿਤ ਹੈ, ਅੱਜ ਮੀਡੀਆ ਦੇ ਵਿਚ ਨਸ਼ਰ ਹੋਇਆ ਹੈ। ਰੀਅਲ ਇਸਟੇਟ ਏਜੰਟਸ  ਡਿਸਿਪਲਨਰੀ ਟ੍ਰਿਬਿਊਨਲ ਨੇ ਇਸ ਨੂੰ ਬੜਾ ਨਮੋਸ਼ੀ ਵਾਲਾ ਆਖਿਆ ਹੈ। ਘਟਨਾ ਇਸ ਤਰ੍ਹਾਂ ਹੈ ਕਿ ਮਾਰਚ 2013 ਦੇ ਵਿਚ ਮੈਕਡੋਨਲ ਮੈਨੁਰੇਵਾ ਦੀ ਕਾਰ ਪਾਰਕ ਵਿਚ ਇਸ ਏਜੰਟ ਨੇ ਇਕ ਔਰਤ ਜਿਸ ਦੀਆਂ ਦੋ ਲੜਕੀਆਂ 9 ਸਾਲ ਅਤੇ 12 ਸਾਲ ਵੀ ਉਸ ਦੇ ਕੋਲ ਸਨ, ਨੂੰ ਆਪਣਾ ਹਾਰਕੋਰਟ ਕੰਪਨੀ ਦਾ ਬਿਜ਼ਨਸ ਕਾਰਡ ਦਿੱਤਾ ਅਤੇ ਨਾਲ ਹੀ ਕਿਹਾ ਕਿ ਉਹ ਉਸ ਨਾਲ ਇਤਫਾਕੀਆ ਜਿਨਸੀ ਸਬੰਧ ਬਣਾ ਸਕਦੀ ਹੈ।
ਗੁਰਪ੍ਰੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਕਿ ਉਹ ਇਸ ਔਰਤ ਨੂੰ ਕਦੇ ਕਾਰ ਪਾਰਕ ਵਿਚ ਨਹੀਂ ਮਿਲਿਆ ਅਤੇ ਨਾ ਹੀ ਕਾਰਡ ਦਿੱਤਾ। ਇਸਨੇ ਪਿਛਲੇ ਸਾਲ ਟ੍ਰਿਬਿਊਨਲ ਦਾ ਦਰਵਾਜ਼ਾ ਵੀ ਖੜਕਾਇਆ ਕਿ ਉਸਦੇ ਕੰਮ ਨਾਲ ਅਜਿਹੇ ਦੁਰਾਚਾਰ ਦਾ ਕੋਈ ਸਬੰਧ ਨਹੀਂ ਹੈ, ਪਰ ਟ੍ਰਿਬਿਊਨਲ ਵਾਲੇ ਨਹੀਂ ਮੰਨੇ। ਇਸਦੇ ਵਕੀਲ ਨੇ ਵੀ ਕਿਹਾ ਕਿ ਅਜਿਹਾ ਕਿੱਸਾ ਨਿੱਜੀ ਜਾਂ ਜਿਨਸੀ ਸੁਭਾਅ ਦਾ ਹਿੱਸਾ ਕੰਮ ਦੇ ਖੇਤਰ ਤੋਂ ਬਾਹਰ ਹੋ ਸਕਦਾ, ਪਰ ਰੀਅਲ ਇਸਟੇਟ ਦੇ ਕੰਮ ਵਿਚ ਨਹੀਂ। ਰੀਅਲ ਇਸਟੇਟ ਟ੍ਰਿਬਿਊਨਲ ਇਸ ਵੇਲੇ ਆਪਣੇ ਪਹਿਲੇ ਫੈਸਲੇ ‘ਤੇ ਖੜੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਕੋਲ ਤਸੱਲੀਬਖਸ਼ ਸਬੂਤ ਨਹੀਂ ਪਹੁੰਚੇ ਹਨ ਜਿਸ ਕਰਕੇ ਉਹ ਉਸਨੂੰ ਰੀਅਲ ਇਸਟੇਟ ਦਾ ਕੰਮ ਕਰਨ ਨਹੀਂ ਦੇ ਸਕਦੀ। ਉਨ੍ਹਾਂ ਕਿਹਾ ਕਿ ਭਾਵੇਂ ਇਹ ਨਿੱਜੀ ਮਾਮਲਾ ਹੋ ਸਕਦਾ ਹੈ ਪਰ ਬਿਜ਼ਨਸ ਕਾਰਡ ਦੇ ਕੇ ਉਸਨੇ ਆਪਣੇ ਪੇਸ਼ੇ ਨੂੰ ਇਸ ਕੇਸ ਵਿਚ ਸ਼ਾਮਿਲ ਕੀਤਾ ਹੈ। ਫੇਸ ਬੁੱਕ ਉਤੇ ਨੈਸ਼ਨਲ ਮੀਡੀਆ ਵੱਲੋਂ ਸ਼ੇਅਰ ਕੀਤੀ ਗਈ ਇਸ ਖਬਰ ਉਤੇ ਵੀ ਕਈ ਤਰ੍ਹਾਂ ਦੇ ਕੁਮੈਂਟ ਵੇਖੇ ਜਾ ਸਕਦੇ ਹਨ ਜੋ ਕਿ ਭਾਰਤੀ ਭਾਈਚਾਰੇ ਦੇ ਹੱਕ ਵਿਚ ਨਹੀਂ।

Install Punjabi Akhbar App

Install
×