ਸਿਡਨੀ ਦੇ ਗਰਮੀ ਝੇਲ ਰਹੇ ਸਬਅਰਬ ਵਿੱਚ ਲਗਾਏ ਜਾਣਗੇ 2000 ਦਰਖ਼ਤ

ਨਿਊ ਸਾਊਥ ਵੇਲਜ਼ ਸਰਕਾਰ ਦੇ ਪਲਾਨਿੰਗ ਅਤੇ ਜਨਤਕ ਥਾਂਵਾਂ ਵਾਲੇ ਵਿਭਾਗ ਦੇ ਮੰਤਰੀ ਸ਼੍ਰੀ ਰਾਬ ਸਟੋਕਸ ਨੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਡਨੀ ਦੇ ਦੱਖਣੀ-ਪੱਛਮੀ ਖੇਤਰ ਵਿਚਲੇ ਸਬਅਰਬ -ਰੌਜ਼ਮੀਡੌਅ, ਵਿੱਚ ਇਸ ਸਮੇਂ 6% ਤੋਂ ਵੀ ਘੱਟ ਅਜਿਹੀਆਂ ਥਾਂਵਾਂ ਹਨ ਜਿੱਥੇ ਕਿ ਦਰਖ਼ਤਾਂ ਦੀ ਛਾਂ ਦੇਖਣ ਨੂੰ ਮਿਲਦੀ ਹੈ ਅਤੇ ਇਸ ਕਾਰਨ ਸਥਾਨਕ ਖੇਤਰ ਵਿੱਚ ਤਾਪਮਾਨ ਹੋਰਨਾਂ ਖੇਤਰਾਂ ਨਾਲੋਂ ਜ਼ਿਆਦਾ ਹੁੰਦਾ ਜਾ ਰਿਹਾ ਹੈ ਜੋ ਕਿ ਮੌਜੂਦਾ ਸਮਿਆਂ ਦੇ ਨਾਲ ਨਾਲ ਭਵਿੱਖ ਲਈ ਵੀ ਠੀਕ ਨਹੀਂ ਹੈ।
ਇਸੇ ਦੇ ਮੱਦੇਨਜ਼ਰ, ਇੱਕ ਟ੍ਰਾਇਲ ਯੋਜਨਾ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਦੇ ਤਹਿਤ ਸਥਾਨਕ ਖੇਤਰ ਵਿੱਚ 2000 ਛਾਂ ਦਾਰ ਦਰਖ਼ਤ ਲਗਾਏ ਜਾਣਗੇ।
ਕੈਮਡਨ ਤੋਂ ਐਮ.ਪੀ. ਸ੍ਰੀ ਪੀਟਰ ਸਿਡਗ੍ਰੀਵਜ਼ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਵਧੀਆ ਅਤੇ ਉਤਮ ਕਾਰਜ ਸਰਕਾਰ ਵੱਲੋਂ ਕੀਤਾ ਜਾਣਾ ਹੈ ਅਤੇ ਆਉਣ ਵਾਲੇ ਸਮਿਆਂ ਵਿੱਚ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਅਤੇ ਇਸ ਵਾਸਤੇ ਉਹ ਸਰਕਾਰ ਦੇ ਆਭਾਰੀ ਹਨ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਕਿਹਾ ਕਿ ਸਰਕਾਰ ਇਸ ਪ੍ਰਤੀ ਬਹੁਤ ਜ਼ਿਆਦਾ ਕਿਰਿਆਸ਼ੀਲ ਹੈ ਅਤੇ ਗ੍ਰੇਟਰ ਸਿਡਨੀ ਦੇ ਖੇਤਰ ਵਿੱਚ ਸਾਲ 2022 ਤੱਕ ਇੱਕ ਮਿਲਿਅਨ ਦਰਖ਼ਤ ਲਗਾਉਣ ਪ੍ਰਤੀ ਵਚਨਬੱਧ ਹੋਣ ਦੇ ਨਾਲ ਨਾਲ ਇਸ ਪ੍ਰਤੀ ਗਤੀਸ਼ੀਲ ਵੀ ਹੈ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×