ਨਿਊ ਸਾਊਥ ਵੇਲਜ਼ ਵਿਚਲੇ ਕੰਮ-ਧੰਦਿਆਂ ਆਦਿ ਨੂੰ ਜਾਰੀ ਰਹੇਗੀ ਮਾਲੀ ਮਦਦ

ਰਾਜ ਦੇ ਖ਼ਜ਼ਾਨਾ ਮੰਤਰੀ ਸ੍ਰੀ ਡੋਮਿਨਿਕ ਪੈਰੋਟੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਦੀ ਮਾਰ ਝੇਲ ਰਹੇ ੳਦਯੋਗ ਅਤੇ ਹੋਰ ਕੰਮ-ਧੰਦਿਆਂ ਆਦਿ ਨੂੰ ਦਿੱਤੀ ਜਾ ਰਹੀ ਮਾਲੀ ਮਦਦ ਨਵੰਬਰ 30, 2021 ਤੱਕ ਜਾਰੀ ਰਹੇਗੀ। ਛੋਟੇ ਕੰਮ-ਧੰਦਿਆਂ ਆਦਿ, ਜਿਨ੍ਹਾਂ ਦੀ ਸਾਲਾਨਾ ਟਰਨਓਵਰ 75000 ਡਾਲਰ ਤੋਂ ਘੱਟ ਹੈ, ਨੂੰ ਹਰ ਇੱਕ ਪੰਦਰ੍ਹਵਾੜੇ ਉਪਰ ਦਿੱਤੀ ਜਾ ਰਹੀ 750 ਡਾਲਰਾਂ ਦੀ ਮਦਦ ਵੀ ਜਾਰੀ ਰਹੇਗੀ ਅਤੇ ਇਸ ਵਾਸਤੇ ਅਜਿਹੀਆਂ ਇਕਾਈਆਂ ਨੂੰ ਵਾਜਿਬ ਕਾਰਨ ਦੱਸਣਾ ਪਵੇਗਾ। ਜਾਬਸੇਵਰ ਪ੍ਰੋਗਰਾਮ ਵੀ ਜਾਰੀ ਰਹੇਗਾ ਅਤੇ ਇਸ ਦਾ ਲਾਭ ਅਜਿਹੇ ਉਦਯੋਗਿਕ ਇਕਾਈਆਂ ਨੂੰ ਮਿਲਦਾ ਰਹੇਗਾ ਜਿਨ੍ਹਾਂ ਦੀ ਸਾਲਾਨਾ ਟਰਨਓਵਰ ਉਪਰ ਕਰੋਨਾ ਕਾਰਨ 30% ਤੋਂ ਜ਼ਿਆਦਾ ਘਾਟਾ ਪਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਯਕੀਨੀ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਰਾਜ ਵਿੱਚ ਕਰੋਨਾ ਤੋਂ ਬਚਾਉ ਲਈ ਟੀਕਾਕਰਣ ਵੀ ਪੂਰੀ ਅਤੇ ਸਹੀ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਕੋਈ ਸ਼ੱਕ ਨਹੀਂ ਕਿ 70% ਡਬਲ ਡੋਜ਼ ਵਾਲਾ ਟੀਚਾ ਜਲਦੀ ਹੀ ਪ੍ਰਾਪਤ ਕਰ ਲਿਆ ਜਾਵੇਗੀ ਅਤੇ ਅਕਤੂਬਰ 11 ਨੂੰ ਲਾਕਡਾਊਨ ਵਾਲੀਆਂ ਸਥਿਤੀਆਂ ਵਿੱਚ ਬਾਹਰ ਨਿਕਲ ਲਿਆ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਦਿੱਤੀ ਜਾ ਰਹੀ ਮਾਲੀ ਮਦਦ ਕਾਰਨ ਰਾਜ ਸਰਕਾਰ ਉਪਰ 500 ਮਿਲੀਅਨ ਡਾਲਰਾਂ ਦਾ ਬੋਝ ਪਿਆ ਹੈ।

Install Punjabi Akhbar App

Install
×