ਨਿਊ ਸਾਊਥ ਵੇਲਜ਼ ਦੇ ਖ਼ਜ਼ਾਨਾ ਮੰਤਰੀ ਵੱਲੋਂ ਸਾਲ 2021-22 ਦੇ ਬਜਟ ਦੀ ਤਾਰੀਖ ਦਾ ਐਲਾਨ

ਰਾਜ ਦੇ ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੇਟ ਵੱਲੋਂ ਰਾਜ ਸਰਕਾਰ ਦੇ ਸਾਲ 2021-22 ਦੇ ਸਾਲਾਨਾ ਬਜਟ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸ ਵਾਸਤੇ ਉਨ੍ਹਾਂ ਜੂਨ 22, 2021 ਦਿਨ ਮੰਗਲਵਾਰ ਦੀ ਮਿਤੀ ਤੈਅ ਕੀਤੀ ਹੈ। ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਬੀਤੇ ਸਾਲ ਕੋਵਿਡ-19 ਕਾਰਨ ਲੱਗਾਈਆਂ ਗਈਆਂ ਪਾਬੰਧੀਆ ਕਾਰਨ ਬਜਟ ਦੇਰੀ ਨਾਲ ਪੇਸ਼ ਹੋਇਆ ਸੀ ਅਤੇ ਉਦੋਂ ਨਵੰਬਰ ਦੇ ਮਹੀਨੇ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਸੀ ਪਰੰਤੂ ਇਸ ਸਾਲ ਇਸਨੂੰ ਤੈਅ ਸ਼ੁਦਾ ਸਮੇਂ ਉਪਰ ਹੀ ਪੇਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਲੋਕਾਂ ਨੂੰ ਜੋ ਆਰਥਿਕ ਤੌਰ ਉਪਰ ਪ੍ਰੇਸ਼ਾਨੀਆਂ ਉਠਾਉਣੀਆਂ ਪਈਆਂ ਸਨ, ਉਨ੍ਹਾਂ ਦੇ ਇਵਜ ਵਿੱਚ ਰਾਜ ਸਰਕਾਰ ਨੇ ਬਿਲੀਅਨ ਡਾਲਰਾਂ ਦੇ ਟੈਕਸਾਂ ਆਦਿ ਵਿੱਚ ਛੋਟਾਂ ਦਿੱਤੀਆਂ ਸਨ ਅਤੇ ਇਸ ਦੇ ਨਾਲ ਹੀ ਰੌਜ਼ਗਾਰ ਆਦਿ ਨੂੰ ਬਚਾਉਣ ਵਾਸਤੇ, ਛੋਟੇ ਅਤੇ ਮਧਿਅਮ ਖੇਤਰ ਦੇ ਉਦਯੋਗਾਂ ਆਦਿ ਲਈ 10,000 ਡਾਲਰਾਂ ਤੱਕ ਦੀਆਂ ਗ੍ਰਾਂਟਾਂ ਵੀ ਅਜਿਹੀਆਂ ਮਦਦਾਂ ਵਿੱਚ ਸ਼ਾਮਿਲ ਸਨ।
ਉਨ੍ਹਾਂ ਆਂਕੜਿਆਂ ਦੇ ਹਵਾਲੇ ਨਾਲ ਇਹ ਵੀ ਦੱਸਿਆ ਕਿ ਰਾਜ ਅੰਦਰ ਮੌਜੂਦਾ ਸਮਿਆਂ ਵਿੱਚ ਬੇਰੌਜ਼ਗਾਰੀ ਦੀ ਦਰ 7.2% ਤੋਂ ਘੱਟ ਕੇ 5.4% ਰਹਿ ਗਈ ਹੈ ਅਤੇ ਇਸ ਦੌਰਾਨ 270,000 ਤੋਂ ਵੀ ਜ਼ਿਆਦਾ ਲੋਕ ਆਪਣੇ ਕੰਮਾਂ ਕਾਰਾਂ ਉਪਰ ਵਾਪਸ ਪਰਤ ਆਏ ਹਨ।

Install Punjabi Akhbar App

Install
×