ਜੀ ਹਾਂ ਇਥੇ ਜਨਤਾ ਮੰਗਦੀ ਹੈ ਹਿਸਾਬ: ਨਿਊਜ਼ੀਲੈਂਡ ਦੇ ਇਕ ਮੰਤਰੀ ਵੱਲੋਂ ਸਿਡਨੀ ‘ਚ 23 ਕਿਲੋਮੀਟਰ ਦੇ ਸਫਰ ਲਈ 1248 ਡਾਲਰ ਟੈਕਸੀ ਭਾੜਾ ਖਰਚਣ ਦਾ ਪਿਆ ਰੌਲਾ

NZ PIC 2 May-2ਭਾਰਤੀ ਲੋਕ ਬਹੁਤ ਵਾਰ ਵਿਦੇਸ਼ਾਂ ਦੇ ਵਿਚ ਬੈਠ ਕੇ  ਉਥੇ ਦੇ ਸਰਕਾਰੀ ਸਿਸਟਮ ਅਤੇ ਭਾਰਤ ਦੇ ਸਰਕਾਰੀ ਸਿਸਟਮ ਦੀ ਤੁਲਨਾਤਮਕ ਸਮੀਖਿਆ ਕਰਦੇ ਰਹਿੰਦੇ ਹਨ ਅਤੇ ਤੋੜਾ ਇਥੇ ਝਾੜਦੇ ਹਨ ਇਹ ਕੁਝ ਇੰਡੀਆ ਵਿਚ ਮੁਮਕਿਨ ਨਹੀਂ।  ਭਾਵੇਂ ਭਾਰਤ ਦੇ ਵਿਚ ਵੀ ਜਨਤਾ ਸਭ ਜਾਣਦੀ ਹੈ ਹਿਸਾਬ ਵੀ ਮੰਗਦੀ ਹੈ ਪਰ ਜਵਾਬ ਨਹੀਂ ਮਿਲਦਾ ਪਰ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਇਥੇ ਥੋੜੇ ਪੈਸਿਆਂ ਦੇ ਰੌਲੇ ਵਿਚ ਵੀ ਮੰਤਰੀਆਂ ਤੱਕ ਦੀ ਨੀਂਦ ਹਰਾਮ ਹੋ ਜਾਂਦੀ ਹੈ। ਕਿਵੇਂ? ਪੜ੍ਹੋ ਫਿਰ। ਬੀਤੇ ਦਿਨੀਂ ਦੇਸ਼ ਦੇ ਆਰਥਿਕ ਵਿਕਾਸ ਮੰਤਰੀ ਸ੍ਰੀ ਸਟੀਵਨ ਜੋਇਸ ਆਸਟਰੇਲੀਆ ਦੇ ਸ਼ਹਿਰ ਸਿਡਨੀ ਦੇ ਦੌਰੇ ‘ਤੇ ਗਏ। ਉਨ੍ਹਾਂ ਇਕ ਕਾਰ ਟੈਕਸੀ ਦੇ ਰੂਪ ਵਿਚ ਦਿਨ ਦੇ ਵਿਚ ਪੰਜ ਵਾਰ ਵਰਤੀ ਅਤੇ ਕੁੱਲ ਸਫਰ 23 ਕਿਲੋਮੀਟਰ ਦਾ ਬਣਿਆ ਪਰ ਜੋ ਭਾੜਾ ਦਿੱਤਾ ਗਿਆ ਉਹ 1248 ਡਾਲਰ ਬਣ ਗਿਆ। ਡਿਪਾਰਟਮੈਂਟ ਆਫ ਇੰਟਰਨਲ ਅਫੇਰਜ਼ ਦਾ ਰਿਕਾਰਡ ਦਿਖਾਂਦਾ ਹੈ ਕਿ ਮੰਤਰੀ ਨੇ 1248 ਡਾਲਰ ਟੈਕਸੀ ਦੇ ਕਲੇਮ ਕੀਤੇ ਹਨ। ਇਹ ਕਾਰ 110 ਡਾਲਰ ਪ੍ਰਤੀ ਘੰਟਾ ਭਾੜੇ ਉਤੇ ਲਈ ਗਈ ਸੀ। ਉਨ੍ਹਾਂ ਨੂੰ ਸਵੇਰੇ 7.55 ਵਜੇ ਸਿਡਨੀ ਹਵਾਈ ਅੱਡੇ ਤੋਂ ਲਿਆ ਗਿਆ ਸੀ ਅਤੇ ਸ਼ਾਮ 3.30 ਵਜੇ ਵਾਪਿਸ ਛੱਡਿਆ ਗਿਆ ਸੀ। ਇਸ ਟੈਕਸੀ ਭਾੜੇ ਦੀ ਗੁਣ-ਘਟਾ ਕਰਕੇ ਵਿਰੋਧੀਆ ਨੇ ਮੰਤਰੀ ਸਾਹਿਬ ਨੂੰ ਐਸਾ ਘੇਰਿਆ ਕਿ ਉਨ੍ਹਾਂ ਨੂੰ ਹੀ ਨਹੀਂ ਇਸਦੀ ਸਫਾਈ ਦੇਣੀ ਪਈ ਸਗੋਂ ਦੇਸ਼ ਦੇ ਵਿੱਤ ਮੰਤਰੀ ਸ੍ਰੀ ਬਿਲ ਇੰਗਲਿਸ਼ ਨੂੰ ਵੀ ਅੱਜ ਪੱਤਰਕਾਰਾਂ ਨੇ ਇਸ ਮਾਮਲੇ ਉਤੇ ਘੇਰ ਲਿਆ। ਉਨ੍ਹਾਂ ਇਸ ਭਾੜੇ ਨੂੰ ਲੈ ਕੇ ਕੁੱਲ ਮਿਲਾ ਕੇ ਮੰਤਰੀ ਸਾਹਿਬ ਦਾ ਹੀ ਹੱਕ ਪੂਰਿਆ ਹੈ ਅਤੇ ਇਕ ਮੰਤਰੀ ਵਜੋਂ ਐਨਾ ਖਰਚਾ ਕਰਨਾ ਜ਼ਾਇਜ ਦੱਸਿਆ ਹੈ। ਪਰ ਜਨਤਾ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਟੈਕਸ ਦਾ ਪੈਸਾ ਹੈ ਜੋ ਕਿ ਨਜ਼ਾਇਜ ਵਰਤਿਆ ਗਿਆ ਹੈ।

Install Punjabi Akhbar App

Install
×