ਟਰੈਵਲ ਬਿਜ਼ਨਸ ਦੇ ਵਿਚ ਪੰਜਾਬੀਆਂ ਫਿਰ ਬਾਜ਼ੀ ਮਾਰੀ: ਮਲੇਸ਼ੀਅਨ ਏਅਰਲਾਈਨ ਵੱਲੋਂ ‘ਟ੍ਰੈਵਲ ਪੁਆਇੰਟ ਨਿਊਜ਼ੀਲੈਂਡ’ ਦੂਜੀ ਵਾਰ ‘ਟਾਪ ਏਜੰਟ ਐਵਾਰਡ’ ਨਾਲ ਸਨਮਾਨਿਤ

NZ PIC 30 march-1ਵਿਦੇਸ਼ਾਂ ਦੀ ਧਰਤੀ ‘ਤੇ ਆਮ ਕਰਕੇ ਵਿਦੇਸ਼ੀ ਕੰਪਨੀਆਂ ਹੀ ਟ੍ਰੈਵਲ ਦੇ ਬਿਜ਼ਨਸ ਦੇ ਵਿਚ ਮੋਹਰੀ ਰਹਿੰਦੀਆਂ ਹਨ ਪਰ ਸਮੇਂ ਦੇ ਨਾਲ-ਨਾਲ ਚਲਦਿਆਂ ਅਤੇ ਭਾਰਤੀਆਂ ਦੀ ਵਧਦੀ ਆਮਦ ਨੂੰ ਵਧੀਆ ਸੇਵਾਵਾਂ ਦੇਣ ਵਿਚ ਨਿਊਜ਼ੀਲੈਂਡ ਸਥਿਤ ਪੰਜਾਬੀਆਂ ਦੀ ਇਕ ਕੰਪਨੀ ‘ਟ੍ਰੈਵਲ ਪੁਆਇੰਟ’ ਲਗਾਤਾਰ ਦੂਜੀ ਵਾਰ ਵਿਦੇਸ਼ੀ ਕੰਪਨੀਆਂ ਦੇ ਬਰਾਬਰ ਖੜੀ ਹੈ। ਮਲੇਸ਼ੀਅਨ ਏਅਰ ਲਾਈਨ ਵੱਲੋਂ ਬੀਤੇ ਦਿਨੀਂ ਮਲੇਸ਼ੀਆ ਦੇ ਇਕ ਰਾਜ ਸਬਾ ਦੀ ਰਾਜਧਾਨੀ ਕੋਟਾ ਕਿਨਾਬਾਲੂ ਇਕ ਪ੍ਰਭਾਵ ਸ਼ਾਲੀ ਐਵਾਰਡ ਸਮਾਰੋਹ ਕੀਤਾ ਗਿਆ ਜਿਸ ਦੇ ਵਿਚ ਟ੍ਰੈਵਲ ਪੁਆਇੰਟ ਦੇ ਡਾਇਰੈਕਟਰ ਸ੍ਰੀ ਦੀਪਕ ਸ਼ਰਮਾ ਨੂੰ ‘ਟਾਪ ਏਜੰਟ ਐਵਾਰਡ’  ਵਿਜਟਿੰਗ ਫ੍ਰੈਂਡਜ਼ ਐਂਡ ਰੈਲੇਟਿਵ) ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਇਸ ਤੋਂ ਪਹਿਲਾਂ 2013 ਦੇ ਵਿਚ ਵੀ ਮਿਲਿਆ ਸੀ ਅਤੇ ਕੰਪਨੀ ਨੇ ਲਗਾਤਾਰ ਦੂਜੇ ਸਾਲ 3 ਮਿਲੀਅਨ ਦਾ ਕੰਮ ਕਰਕੇ ਇਸ ਐਵਾਰਡ ਤੱਕ ਆਪਣੀ ਪਹੁੰਚ ਬਣਾਈ ਹੈ।
ਸ੍ਰੀ ਦੀਪਕ ਸ਼ਰਮਾ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਮਲੇਸ਼ੀਅਨ ਏਅਰ ਲਾਈਨ ਨੂੰ ਭਾਰਤੀਆਂ ਵੱਲੋਂ ਕਾਫੀ ਬਿਜ਼ਨਸ ਮਿਲ ਰਿਹਾ ਹੈ ਅਤੇ ਕੰਪਨੀ ਵੀ ਵੱਧ ਤੋਂ ਵੱਧ ਸੇਵਾਵਾਂ ਦੇਣ ਲਈ ਵਚਨਬੱਧ ਹੈ। ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਵੱਲੋਂ ‘ਟ੍ਰੈਵਲ ਪੁਆਇੰਟ’ ਦੀ ਸਮੁੱਚੀ ਟੀਮ ਨੂੰ ਇਸ ਐਵਾਰਡ ਲਈ ਵਧਾਈ ਦਿੱਤੀ ਗਈ ਹੈ।

Install Punjabi Akhbar App

Install
×