ਅਮਰੀਕਾ ਵਿਚਲੇ ਦੰਗਿਆਂ ਦੇ ਮੱਦੇਨਜ਼ਰ ਆਸਟ੍ਰੇਲੀਆਈਆਂ ਨੂੰ ਉਥੇ ਨਾ ਜਾਣ ਦੀ ਅਪੀਲ -ਸਕਾਟ ਮੋਰੀਸਨ

(ਦ ਏਜ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਚੱਲ ਰਹੇ ਦੰਗਿਆਂ ਦੇ ਮੱਦੇਨਜ਼ਰ, ਜੇਕਰ ਕਿਸੇ ਨੇ ਅਮਰੀਕਾ ਦੇ ਅਜਿਹੇ ਖੇਤਰਾਂ ਵਿੱਚ ਜਾਣ ਦਾ ਪ੍ਰੋਗਰਾਮ ਬਣਾਇਆ ਵੀ ਹੋਇਆ ਹੈ ਤਾਂ ਉਹ ਹਾਲ ਦੀ ਘੜੀ ਇਸਨੂੰ ਟਾਲ ਹੀ ਦੇਵੇ ਤਾਂ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਖ਼ਬਰਾਂ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ ਉਹ ਬਹੁਤ ਹੀ ਭਿਆਨਕ ਹਨ। ਜਿਹੜੇ ਆਸਟ੍ਰੇਲੀਆਈ ਲੋਕ ਇਸ ਵੇਲੇ ਅਮਰੀਕਾ ਦੇ ਅਜਿਹੇ ਪ੍ਰਭਾਵਿਤ ਖੇਤਰਾਂ ਵਿੱਚ ਰਹਿ ਰਹੇ ਹਨ ਉਨ੍ਹਾਂ ਲਈ ਸਲਾਹ ਹੈ ਕਿ ਉਹ ਪੂਰੀ ਤਰ੍ਹਾਂ ਆਪਣਾ ਅਤੇ ਆਪਣੇ ਆਲ਼ੇ-ਦੁਆਲ਼ੇ ਦਾ ਧਿਆਨ ਰੱਖਣ ਕਿਉਂਕਿ ਬਚਾਉ ਵਿੱਚ ਹੀ ਬਚਾਉ ਹੈ ਅਤੇ ਇਸ ਦੇ ਨਾਲ ਹੀ ਅਧਿਕਾਰਿਕ ਤੌਰ ਤੇ ਕੀਤੀਆਂ ਜਾਣ ਵਾਲੀਆਂ ਚਿਤਾਵਨੀਆਂ ਅਤੇ ਸਲਾਹ ਨੂੰ ਅਣਗੌਲ਼ਿਆ ਨਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉਪਰ ਯਕੀਨ ਨਾ ਕਰਨ ਅਤੇ ਖ਼ਬਰਾਂ ਉਪਰ ਅਮਲ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਪੁਸ਼ਟੀ ਚੰਗੀ ਤਰ੍ਹਾਂ ਕਰ ਲੈਣ। ਦੇਸ਼ ਦੀ ਸਮਾਰਟ ਟ੍ਰੈਵਲ ਵੈਬਸਾਈਟ ਨੂੰ ਵੀ ਅਪਡੇਟ ਕੀਤਾ ਗਿਆ ਹੈ ਅਤੇ ਇਸ ਵਿੱਚ ਵੀ ਅਮਰੀਕਾ ਦੇ ਖੇਤਰ ਜਿਵੇਂ ਕਿ ਅਲਾਸਕਾ, ਪਰਟੋ ਰਿਕੋ ਅਤੇ ਹਵਾਈਂ ਆੲਲੈਂਡਾਂ ਉਪਰ ਵੀ ਸਫਰ ਕਰਨ ਤੋਂ ਰੋਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਡੀ.ਸੀ. ਵਿੱਚ ਭੜਕੀ ਹਿੰਸਾ ਕਾਰਨ ਕੋਲੰਬੀਆ ਜਿਲ੍ਹੇ ਅਤੇ ਵਰਜੀਨੀਆ ਦੇ ਕਾਮਨਵੈਲਥ ਵਿਖੇ ਕਰਫਿਊ ਵੀ ਲਗਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਆਫ਼ਤਾਵਾਂ ਦੇ ਨਾਲ ਨਾਲ ਕਰੋਨਾ ਦਾ ਭੈਅ ਵੀ ਪੂਰੀ ਤਰ੍ਹਾਂ ਨਾਲ ਤਾਇਨਾਤ ਹੈ ਅਤੇ ਅਸੀਂ ਆਪਣੇ ਆਪ ਨੂੰ ਦੰਗਿਆਂ ਤੋਂ ਅਤੇ ਕਰੋਨਾ ਤੋਂ ਵੀ ਬਚਾਉਣਾ ਹੈ ਇਸ ਵਾਸਤੇ ਅਹਿਤਿਆਦ ਵਰਤਣੇ ਜ਼ਰੂਰੀ ਹਨ ਅਤੇ ਐਂਬੇਸੀ ਦੀ ਵੈਬਸਾਈਟ ਉਪਰ ਜਾਣਕਾਰੀਆਂ ਨੂੰ ਲਗਾਤਾਰ ਹਾਸਿਲ ਕਰਦੇ ਰਹੋ।

Install Punjabi Akhbar App

Install
×