ਡੀ.ਜੀ.ਐਸ.ਈ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ਼੍ਹਾ ਸਿੱਖਿਆ ਅਫਸਰ ਸੈਕੰਡਰੀ , ਜਿਲ਼ਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਪ੍ਰਿੰਸੀਪਲ ਦੀ ਅਗਵਾਈ ਹੇਠ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅੱਜੋਵਾਲ (ਹੁਸ਼ਿਆਰਪੁਰ) ਵਿਖੇ ਸਿਹਤਮੰਦ ਸਮਾਜ ਦੀ ਉਸਾਰੀ ਸਬੰਧੀ ਸਾਇੰਸ ਅਤੇ ਹਿਸਾਬ ਅਧਿਆਪਕਾਂ ਦੇ ਲੱਗੇ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਅਹਿਮ ਸੁਨੇਹੇ ਸਾਂਝੇ ਹੋਏ। ਸ: ਰਸ਼ਪਾਲ ਸਿੰਘ ਸੋਸ਼ਿਆਲੋਜਿਸਟ ਜ਼ੋਨਲ ਆਰਗੇਨਾਈਜ਼ਰ ਖੇਤੀ ਵਿਰਾਸਤ ਮਿਸ਼ਨ ਨੇ ਵਿਸ਼ਵ ਸਿਹਤ ਸੰਗਠਨ ਦੇ ਇਕ ਅਧਿਐਨ ਦਾ ਹਵਾਲਾ ਦੇਂਦਿਆਂ ਕਿਹਾ ਕਿ ਮਰਦਾਂ ਵਿਚ ਔਸਤਨ ਸ਼ੁਕਰਾਣੂ ਗਿਣਤੀ 60 ਮਿਲੀਅਨ ਪ੍ਰਤੀ ਲਿਟਰ ਤਿੰਨ ਦਹਾਕੇ ਪਹਿਲਾਂ ਸੀ। ਜੋ ਕਿ ਹੁਣ ਅੱਧੀ ਰਹਿ ਚੁੱਕੀ ਹੈ। ਇਹ ਰੁਝਾਨ 50 ਸਾਲ ਤੋਂ ਜਾਰੀ ਹੈ। ਜਿਸ ਦਾ ਕਾਰਣ ਜਲਵਾਯੂ ਪਰਿਵਰਤਨ , ਜ਼ਹਿਰੀਲਾ ਭੋਜਨ ਅਤੇ ਅਣਸੁਖਾਵਾਂ ਪਹਿਰਾਵਾ ਹੈ। ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਅੰਦਰ ਨਸ਼ਿਆਂ ਦੀ , ਖਾਦਾਂ ਤੇ ਕੀੜੇ ਮਾਰ ਦਵਾਈਆਂ ਦੀ ਅਤੇ ਮੋਬਾਈਲ ਫੋਨਾਂ ਦੀ ਵੱਡੀ ਪੱਧਰ’ਤੇ ਵਰਤੋਂ ਕਾਰਣ ਪੰਜਾਬੀ ਨੌਜਵਾਨ ਔਲਾਦ ਪੈਦਾ ਕਰਨ ਦੀ ਸ਼ਕਤੀ ਤੋਂ ਵਾਂਝੇ ਹੋ ਰਹੇ ਹਨ। ਉਹਨਾਂ ਸ਼ਰਾਬ, ਤੰਬਾਕੂ ਅਤੇ ਵੱਖ-ਵੱਖ ਨਸ਼ਿਆਂ ਅਤੇ ਖੁਰਾਕੀ ਸੰਕਟ ਨੂੰ ਟਾਲਣ ਵਿਚ ਆਮ ਨਾਗਰਿਕ ਦੀ ਅਹਿਮ ਭੂਮਿਕਾ ਦੇ ਨੁਕਤਿਆਂ ਨੂੰ ਸਾਂਝਾ ਕੀਤਾ।
ਸ੍ਰੀ ਰਾਜ ਕੁਮਾਰ ਯੋਗਾ ਅਚਾਰਿਆਂ ਸਵਾਮੀ ਵਿਵੇਕਾਨੰਦ ਡਿਸਟ੍ਰਿਕਟ ਯੋਗਾ ਵੈਲਨੈਸ ਸੈਂਟਰ ਸ਼ੁਭ ਕਰਮਨ ਸੁਸਾਇਟੀ ਨੇ ਕਿਹਾ ਕਿ ਯੋਗਾ ਕੇਵਲ ਆਸਣ ਅਭਿਆਸ ਨਹੀਂ ਹੈ ਬਲਕਿ ਖਿੰਡਰੇ ਜੀਵਨ ਨੂੰ ਜੋੜਨ ਦੀ ਕਲਾ ਹੈ। ਉਨ੍ਹਾਂ ਮਨ ਅਤੇ ਤਨ ਦੇ ਸੰਤੁਲਨ ਨੂੰ ਬਣਾਉਣ ਲਈ ਨੈਤਿਕ ਕਦਰਾਂ ਕੀਮਤਾਂ ਨੂੰ ਅਪਨਾਉਣ’ਤੇ ਜ਼ੋਰ ਦਿੱਤਾ।
ਵਾਈਸ ਪ੍ਰਿੰਸੀਪਲ ਡਾਇਟ ਸੀ੍ਰ ਰਾਮ ਪਾਲ ਜੀ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਅਧਿਆਪਕ ਵਰਗ ਦਾ ਸ਼ਰਾਬ ਜਾਂ ਕਿਸੇ ਵੀ ਨਸ਼ੇ ਨਾਲ ਸਬੰਧ ਸਮਾਜ ਦੇ ਮੱਥੇ’ਤੇ ਕਲੰਕ ਹੈ। ਉਹਨਾਂ ਲੱਚਰ ਤੇ ਅਹਿੰਸਕ ਗਾਇਕੀ ਨੂੰ ਨੱਥ ਪਾਉਣ ਲਈ ਵਿਚਾਰ ਰੱਖੇ।
ਪ੍ਰਿੰਸੀਪਲ ਡਾਇਟ ਸ੍ਰੀ ਮਤੀ ਕਿਰਨ ਸੈਣੀ ਨੇ ਵਿਭਾਗ ਵਲੋਂ ਨੈਤਿਕਤਾ ਤੇ ਸ਼ਖਸੀਅਤ ਉਸਾਰੀ ਲਈ ਆਰੰਭੇ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਧਿਆਪਕ ਅਥਾਹ ਸ਼ਕਤੀ ਹੈ। ਇਸ ਸ਼ਕਤੀ ਦੇ ਯੋਜਨਾਬੱਧ ਇਸਤੇਮਾਲ ਨਾਲ ਦੇਸ਼ ਨੂੰ ਸੋਨਾ ਬਣਾਇਆ ਜਾ ਸਕਦਾ ਹੈ ਅਤੇ ਹਰ ਤਰ੍ਹਾਂ ਦੀਆਂ ਬੁਰਾਈਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਇਸ ਮੌਕੇ ਰਿਸੋਰਸ ਪਰਸਨ ਪ੍ਰਿੰ: ਹਰਜਿੰਦਰ ਕੌਰ, ਪ੍ਰਿੰ: ਅਕਵਿੰਦਰ ਸਿੰਘ, ਸੀਨੀਅਰ ਲੈਕਚਰਾਰ ਅਮਨਦੀਪ ਸ਼ਰਮਾ, ਰਾਕੇਸ਼ ਸ਼ਰਮਾ ਅਤੇ ਸ਼ੁਭ ਕਰਮਨ ਸੁਸਾਇਟੀ ਮੈਂਬਰ ਇੰਜ: ਗੁਲਜ਼ਾਰ ਸਿੰਘ ਹਾਜ਼ਰ ਸਨ।
ਰਸ਼ਪਾਲ ਸਿੰਘ
Balanced report and photographs.
Very good !
Ikwinder Singh.