ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੀ ਆਉਣ ਵਾਲੀ ਫਿਲਮ ਦਾ ਟਾਈਟਲ ਐਲਾਨ ਕਰ ਦਿੱਤਾ ਹੈ। ਨਿਰਦੇਸ਼ਕ ਆਨੰਦ ਐੱਲ. ਰਾਏ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਦਾ ਨਾਂ ‘ਜ਼ੀਰੋ’ ਹੈ। ਕਾਫੀ ਲੰਬੇ ਸਮੇਂ ਤੋਂ ਸ਼ਾਹਰੁਖ ਅਤੇ ਆਨੰਦ ਦੀ ਇਸ ਆਉਣ ਵਾਲੀ ਫਿਲਮ ਦੇ ਟਾਈਟਲ ਨੂੰ ਲੈ ਕੇ ਚਰਚਾ ‘ਚ ਹੋ ਰਹੀ ਸੀ। ਇਸ ਫਿਲਮ ‘ਚ ਸ਼ਾਹਰੁਖ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਅਹਿਮ ਭੂਮਿਕਾ ‘ਚ ਹਨ। ਫਿਲਮ ਦਾ ਟੀਜ਼ਰ ਬੇਹੱਦ ਦਿਲਚਸਪ ਹੈ। ਫਿਲਮ ‘ਚ ਸ਼ਾਹਰੁਖ ਇਕ ਬੌਨੇ ਵਿਅਕਤੀ ਦੇ ਰੂਪ ‘ਚ ਮੁਹੱਮਦ ਰਫੀ ਦੇ ਗੀਤ ‘ਤੇ ਡਾਂਸ ਕਰ ਰਹੇ ਹਨ ਜਿਸਦਾ ਟਾਈਟਲ ਹੈ, ‘ਦੀਵਾਨੇ ਦਿਲ ਨੇ ਕਿਆ ਜਾਦੂ ਚਲਾਇਆ’। ਟੀਜ਼ਰ ‘ਚ ਸ਼ਾਹਰੁਖ ਦਾ ਇਕ ਡਾਇਲਾਗ ਹੈ, ‘ਅਸੀਂ ਜਿਸ ਪਿੱਛੇ ਲੱਗ ਜਾਂਦੇ ਹਾਂ, ਜ਼ਿੰਦਗੀ ਬਣਾ ਦਿੰਦੇ ਹਾਂ”।
ਦੱਸਣਯੋਗ ਹੈ ਕਿ ਸ਼ਾਹਰੁਖ ਨੇ 2 ਨਵੰਬਰ ਨੂੰ ਆਪਣੇ ਜਨਮਦਿਨ ਮੌਕੇ ਵਾਅਦਾ ਕੀਤਾ ਸੀ ਕਿ ਆਉਣ ਵਾਲੇ ਸਾਲ ‘ਚ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕਰਨਗੇ। ਸ਼ਾਹਰੁਖ ਨੇ ਆਪਣਾ ਵਾਅਦਾ ਪੂਰਾ ਕਰਦਾ ਹੋਏ ਟਵਿਟਰ ‘ਤੇ ਇਕ ਨਵੇਂ ਅੰਦਾਜ਼ ‘ਚ ਫਿਲਮ ਦੇ ਟਾਈਟਲ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਇਹ ਫਿਲਮ 21 ਦਸੰਬਰ, 2018 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।