ਪ੍ਰਾਈਵੇਟ ਟੈਕਸੀ ਸਰਵਿਸ ‘ਊਬਰ’ ਕੰਪਨੀ ਲਈ ਨਿਰਧਾਰਤ ਕੀਤੇ ਜਾ ਰਹੇ ਨਿਯਮਾਂ ਉਤੇ ਪੂਰੀ ਦਨੀਆ ਦੀ ਨਿਗ੍ਹਾ

NZ PIC 2 June ‘ਊਬਰ’ ਕੰਪਨੀ ਦੇ ਮੁੱਖ ਨੀਤੀਘਾੜ ਨੇ ਨਿਊਜ਼ੀਲੈਂਡ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਸਾਇਮਨ ਬ੍ਰਿਜਸ ਨੂੰ ਕਿਹਾ ਹੈ ਕਿ ਨਿਊਜ਼ੀਲੈਂਡ ਵੱਲੋਂ ‘ਊਬਰ’ ਕੰਪਨੀ ਨੂੰ ਮੁੱਖ ਰੱਖ ਕੇ ਨਿਰਧਾਰਤ ਕੀਤੇ ਜਾ ਰਹੇ ਟੈਕਸੀ ਨਿਯਮਾਂ ਉਤੇ ਪੂਰੀ ਦੁਨੀਆ ਦੀ ਨਿਗ੍ਹਾ ਹੈ। ਜੋ ਵੀ ਇਸ ਦੇਸ਼ ਵਿਚ ਟੈਕਸੀ ਸਰਵਿਸ ਦੇ ਲਈ ਕੀਤਾ ਜਾਵੇਗਾ ਦੂਜੇ ਦੇਸ਼ਾਂ ਦੇ ਟ੍ਰਾਂਸਪੋਰਟ ਵਿਭਾਗ ਵੀ ਉਸ ਦੀ ਸਮੀਖਿਆ ਕਰਨਗੇ। ਊਬਰ ਕੰਪਨੀ ਜਿਸ ਦਾ ਕਈ ਥਾਂ ਵਿਰੋਧ ਵੀ ਹੋਇਆ ਅਤੇ ਬੰਦ ਵੀ ਹੈ ਲਗਾਤਾਰ ਵਿਸ਼ਵ ਦੇ ਵਿਚ ਫੈਲਣ ਲਈ ਉਪਰਾਲੇ ਕਰ ਰਹੀ ਹੈ। ਊਬਰ ਕੰਪਨੀ ਨਿਊਜ਼ੀਲੈਂਡ ਦੇ ਵਿਚ ਪੂਲ ਸਰਵਿਸ ਦੀ ਸ਼ੁਰੂਆਤ ਕਰਨਾ ਚਾਹੁੰਦੀ ਹੈ ਜਿਸ ਦੇ ਰਾਹੀਂ ਇਕ ਤੋਂ ਜਿਆਦਾ ਪਸੰਜਰ ਰਾਈਡ ਲੈ ਸਕਣ। ਊਬਰ ਕੰਪਨੀ ਅਧਿਕਾਰੀਆਂ ਅਤੇ ਟ੍ਰਾਂਪੋਰਟ ਮੰਤਰੀ ਦਰਮਿਆਲ ਜੋ ਮੀਟਿੰਗ ਹੋਈ ਉਸਦੇ ਸਾਰਥਿਕ ਨਤੀਜੇ ਨਿਕਲਣ ਦੀ ਸੰਭਾਵਨਾ ਹੈ। ਜੋ ਨਤੀਜੇ ਆਉਣ ਵਾਲੇ ਹਨ ਉਹ ਪੂਰੇ ਵਿਸ਼ਵ ਨੂੰ ਧਿਆਨ ਵਿਚ ਰੱਖ ਕੇ ਨਿਕਲਣਗੇ। ਇਸ ਵੇਲੇ ਨਿਊਜ਼ੀਲੈਂਡ ਦੇ ਵਿਚ 1000 ਤੋਂ ਜਿਆਦਾ ਡ੍ਰਾਈਵਰ ਊਬਰ ਟੈਕਸੀ ਰਾਹੀਂ ਰੁਜ਼ਗਾਰ ਵਿਚ ਲੱਗੇ ਹਨ।
ਵਰਨਣਯੋਗ ਹੈ ਕਿ ਲੰਡਨ ਦੇ ਵਿਚ ਪਿਛਲੇ ਹਫਤੇ ਊਬਰ ਕੰਪਨੀ ਦੇ ਵਿਰੋਧ ਵਿਚ ਸੜਕਾਂ ਰੋਕੀਆਂ ਗਈਆਂ ਸਨ।  ਇਸਦੇ ਉਲਟ ਕੰਪਨੀ ਨੇ ਵੀ ਮੁਕਾਬਲਾ ਕਰਨ ਦੇ ਲਈ ਫੰਡ ਜੁਟਾਉਣਾ ਸ਼ੁਰੂ ਕੀਤਾ ਹੈ। ਕੁਝ ਅਜਿਹੀ ਹੀ ਸਥਿਤੀ ਜਰਮਨੀ, ਸਪੇਨ, ਨੀਦਰਲੈਂਡ ਅਤੇ ਬੈਲਜ਼ੀਅਮ ਦੇ ਵਿਚ ਵੀ ਪੈਦਾ ਹੋਣ ਵਾਲੀ ਹੈ।

Install Punjabi Akhbar App

Install
×