ਕਰੇਗੀਬਰਨ ਗੁਰੂਘਰ ਵਿਖੇ ਤੰਤੀ ਸਾਜਾਂ ਨਾਲ ਬਸੰਤ ਰਾਗ ਕੀਰਤਨ ਦਰਬਾਰ ਕਰਾਇਆ ਗਿਆ… 

news awtar bhullar tanti saaz kirtn 190305

3 ਮਾਰਚ 2019- ਐਤਵਾਰ ਕਰੇਗੀਬਰਨ ਗੁਰਦੁਆਰਾ ਸਾਹਿਬ ਵਿਖੇ ਬਸੰਤ ਰਾਗ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਕੀਰਤਨ ਦਰਬਾਰ ਵਿੱਚ ਗੁਰਮਤਿ ਸੰਗੀਤ ਅਕੈਡਮੀ ਕਰੇਗੀਬਰਨ ਦੇ ਵਿਦਿਆਰਥੀਆਂ ਨੇ ਬਸੰਤ ਰਾਗ ਵਿੱਚ ਗੁਰਬਾਣੀ ਦੇ ਵੱਖ ਵੱਖ ਸ਼ਬਦਾਂ ਦਾ ਗਾਇਨ ਕੀਤਾ। ਇਸ ਮੌਕੇ ਤੇ ਵੱਖ ਵੱਖ ਉਮਰ ਵਰਗ ਦੇ ਸਿੱਖਿਆਰਥੀਆਂ ਨੇ ਪੁਰਾਤਨ  ਤੰਤੀ ਸਾਜਾਂ ਰਬਾਬ,ਤਾਊਸ ਤੇ ਦਿਲਰੁਬਾ ਨਾਲ ਕੀਰਤਨ ਗਾਇਨ ਕਰ ਦੂਰੋਂ ਨੇੜਿਓਂ ਪਹੁੰਚੀਆਂ ਸੰਗਤਾਂ ਨੂੰ  ਨਿਹਾਲ ਕੀਤਾ।

news awtar bhullar tanti saaz kirtn 190305 002

ਇਹਨੀਂ ਦਿਨੀਂ ਪੰਜਾਬ ਤੋਂ ਉਚੇਚੇ ਤੌਰ ਤੇ ਤੰਤੀ ਸਾਜ ਉਸਤਾਦ ਸਤਿਨਾਮ ਸਿੰਘ ਜੀ ਗੁਰੂਘਰ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪੰਜ ਸਾਲ ਤੋਂ ਲੈ ਕੇ ਚਾਲੀ ਸਾਲ ਉਮਰ ਤੱਕ ਦੇ ਤਕਰੀਬਨ ਦੋ ਸੌ ਦੇ ਲਗਭਗ ਸਿਖਾਂਦਰੂ ਉਹਨਾਂ ਤੋਂ ਸਾਜઠ ਸਿੱਖਿਆ ਤੇ ਸੰਗੀਤਕ ਬਾਰੀਕੀਆਂ ਗ੍ਰੁਹਿਣ ਕਰ ਰਹੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks