ਕ੍ਰਿਸਮਿਸ ਮੌਕੇ ਤੇ ਸਿਡਨੀ ਵਿੱਚ ਬੇਘਰੇ ਲੋਕਾਂ ਵਾਸਤੇ ਰਿਵਾਇਤੀ ਦੁਪਹਿਰ-ਭੋਜ ਦਾ ਆਯੋਜਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕ੍ਰਿਸਮਿਸ ਦੇ ਦਿਹਾੜੇ ਉਪਰ ਇਸ ਵਾਰੀ 1000 ਦੇ ਕਰੀਬ ਬੇਘਰੇ ਲੋਕਾਂ ਨੂੰ ਦੁਪਹਿਰ-ਭੋਜ ਲਈ ਰਵਾਇਤੀ ਤੌਰ ਤੇ ਆਮੰਤ੍ਰਿਤ ਕੀਤਾ ਜਾਂਦਾ ਹੈ ਪਰੰਤੂ ਇਸ ਵਾਰੀ ਇਹ ਆਯੋਜਨ ਕਰੋਨਾ ਕਾਰਨ ਕੁੱਝ ਅਲੱਗ ਤਰ੍ਹਾਂ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਸੀਮਿਤ ਮਾਤਰਾ/ਗਿਣਤੀ ਵਿੱਚ ਲੋਕ ਵੇਅਸਾਈਡ ਚੈਪਲ (ਕਿੰਗਜ਼ ਕਰਾਸ) ਤੇ ਬੈਠ ਕੇ ਇਹ ਭੋਜਨ ਕਰਨ ਦਾ ਆਨੰਦ ਉਠਾਉਣਗੇ। ਇਸ ਸਾਲ ਮਹਿਜ਼ 81 ਲੋਕਾਂ ਨੂੰ ਹੀ ਇੱਥੇ ਆ ਕੇ ਅਤੇ ਬੈਠ ਕੇ ਭੋਜਨ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ ਅਤੇ ਬਾਕੀ ਦੇ ਲੋਕ ਆਪਣਾ ਭੋਜਨ ਇੱਥੋਂ ਲੈ ਜਾਣਗੇ ਅਤੇ ਕਿਸੇ ਹੋਰ ਸੁਰੱਖਿਅਤ ਥਾਂ ਤੇ ਜਾ ਕੇ ਖਾਣਗੇ। 81 ਲੋਕਾਂ ਨੂੰ ਵੀ 27-27 ਦੀ ਗਿਣਤੀ ਵਿੱਚ ਤਿੰਨ ਵਾਰੀ ਬਿਠਾ ਕੇ ਇੱਥੇ ਭੋਜਨ ਕਰਵਾਇਆ ਜਾਵੇਗਾ ਕਿਉਂਕਿ ਇਸ ਹਾਲ ਅੰਦਰ ਇੰਨੇ ਹੀ ਲੋਕਾਂ ਦੇ ਬੈਠ ਕੇ ਭੋਜਨ ਕਰਨ ਦੀ ਸਮਰੱਥਾ ਹੈ। ਜ਼ਿਕਰਯੋਗ ਹੈ ਕਿ ਇਹ ਲੰਗਰ ਬੀਤੇ 16 ਸਾਲਾਂ ਤੋਂ ਲਗਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਭਾਰੀ ਗਿਣਤੀ ਵਿੱਚ ਵਲੰਟੀਅਰ ਆਦਿ ਹਿੱਸਾ ਲੈਂਦੇ ਹਨ ਜਿਨ੍ਹਾਂ ਵਿੱਚ ਕਿ ਕਾਫੀ ਅਮੀਰ ਲੋਕ ਵੀ ਸ਼ਾਮਿਲ ਹੁੰਦੇ ਹਨ ਜੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਲੰਗਰ ਵਿਚਲੇ ਯੋਗਦਾਨ ਵਿੱਚ ਹਿੱਸਾ ਪਾਉਂਦੇ ਹਨ ਅਤੇ ਇਨ੍ਹਾਂ ਹਸਤੀਆਂ ਵਿੱਚ ਮੈਲਕਮ ਅਤੇ ਲੂਸੀ ਟਰਨਬੁਲ ਵੀ ਸ਼ਾਮਿਲ ਹਨ ਜੋ ਕਿ ਰਵਾਇਤੀ ਤੌਰ ਤੇ ਇਸ ਲੰਗਰ ਵਿੱਚ ਸ਼ਾਮਿਲ ਹੁੰਦੇ ਹਨ।

Install Punjabi Akhbar App

Install
×