ਚੀਨ ਵੱਲੋਂ ਆਸਟ੍ਰੇਲੀਆਈ ਸਮਾਨ ਉਪਰ ਲਗਾਈ ਗਈ ਪਾਬੰਧੀ ਨੂੰ ਡਬਲਿਊ ਟੀ. ਓ. ਵਿੱਚ ਦੇਵਾਂਗੇ ਚੁਣੌਤੀ -ਸਾਈਮਨ ਬਰਮਿੰਘਮ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਪਾਰਕ ਮਾਮਲਿਆਂ ਦੇ ਮੰਤਰੀ ਸਾਈਮਨ ਬਰਮਿੰਘਮ ਨੇ ਕਿਹਾ ਹੈ ਕਿ ਉਹ ਚੀਨ ਵੱਲੋਂ ਲਗਾਈਆਂ ਗਈਆਂ ਆਸਟ੍ਰੇਲੀਆਈ ਸਾਮਾਨ ਉਪਰ ਪਬੰਧੀਆਂ ਦੇ ਖ਼ਿਲਾਫ਼ ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ (WTO) ਵਿੱਚ ਮਾਮਲਾ ਉਠਾਉਣਗੇ। ਉਨ੍ਹਾਂ ਕਿਹਾ ਕਿ ਚੀਨ ਅਤੇ ਆਸਟ੍ਰੇਲੀਆ ਦੇ ਰਿਸ਼ਤਿਆਂ ਅੰਦਰ ਕੋਵਿਡ-19 ਦੀ ਪੜਤਾਲ ਦੀ ਮੰਗ ਉਠਾਏ ਜਾਣ ਕਾਰਨ ਪਏ ਖਲਾਅ ਦੇ ਤਹਿਤ ਚੀਨ ਵੱਲੋਂ ਉਕਤ ਕਾਰਵਾਈਆਂ ਬਦਲੇ ਦੀ ਭਾਵਨਾ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਚੀਨ ਵੱਲੋਂ ਆਸਟ੍ਰੇਲੀਆ ਦੀ ਚੀਨੀ, ਜੌਂ, ਕੋਲਾ ਅਤੇ ਟਿੰਬਰ ਉਪਰ ਪੰਬਾਧੀਆਂ ਲਗਾ ਦਿੱਤੀਆਂ ਗਈਆਂ ਹਨ ਜੋ ਕਿ ਬਿਲਕੁਲ ਹੀ ਨਿਰਾਧਾਰ ਅਤੇ ਅੰਤਰ-ਰਾਸ਼ਟਰੀ ਵਪਾਰ ਨਿਯਮਾਂ ਦੇ ਖ਼ਿਲਾਫ਼ ਹਨ ਅਤੇ ਪਾਬੰਧੀਆਂ ਵੀ ਅਜਿਹੀਆਂ ਵਸਤੂਆਂ ਉਪਰ ਲਗਾਈਆਂ ਗਈਆਂ ਹਨ ਜਿਨ੍ਹਾਂ ਦਾ ਕਿ ਕੁੱਝ ਸਮਾਂ ਹੀ ਇਸਤੇਮਾਲ ਕਰਨ ਦਾ ਹੁੰਦਾ ਹੈ ਅਤੇ ਫੇਰ ਇਨ੍ਹਾਂ ਦੇ ਖਰਾਬ ਹੋ ਜਾਣ ਅਤੇ ਜਾਂ ਫੇਰ ਇਨ੍ਹਾਂ ਦੀ ਗੁਣਵੱਤਾ ਵਿੱਚ ਫਰਕ ਪੈ ਜਾਂਦਾ ਹੈ ਅਤੇ ਇਸੇ ਕਾਰਨ ਇਨ੍ਹਾਂ ਦਾ ਮੁੱਲ ਘੱਟ ਜਾਂਦਾ ਹੈ ਅਤੇ ਜਾਂ ਤਾਂ ਇਹ ਇਸਤੇਮਾਲ ਕਰਨ ਦੇ ਕਾਬਿਲ ਹੀ ਨਹੀਂ ਰਹਿੰਦੀਆਂ। ਇਸ ਵਾਸਤੇ ਉਨ੍ਹਾਂ ਕੁੱਝ ਵਪਾਰਕ ਅਦਾਰਿਆਂ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਸਾਰਿਆਂ ਦੀ ਹੀ ਰਾਇ ਹੈ ਕਿ ਚੀਨ ਨੂੰ ਅੰਤਰ-ਰਾਸ਼ਟਰੀ ਪੱਧਰ ਵਾਲੀ ਉਕਤ ਸੰਸਥਾ ਵਿੱਚ ਘਸੀਟਿਆ ਜਾਵੇ ਤਾਂ ਕਿ ਸੰਸਾਰ ਭਰ ਦੇ ਲੋਕਾਂ ਨੂੰ ਚੀਨ ਦੀ ਅਸਲਿਅਤ ਬਾਰੇ ਜਾਣਕਾਰੀ ਹੋ ਸਕੇ। ਲੇਬਰ ਦੀ ਫਰੰਟਬੈਂਚਰ ਪੈਨੀ ਵੌਂਗ ਨੇ ਵੀ ਇਸ ਦਾ ਸਮਰਥਨ ਕੀਤਾ ਹੈ ਅਤੇ ਆਸਟ੍ਰੇਲੀਆਈ ਨਿਰਿਯਾਤ ਨੂੰ ਕੋਈ ਠੇਸ ਨਾ ਲੱਗੇ ਇਸ ਲਈ ਸਰਕਾਰ ਨੂੰ ਉਚਿਤ ਕਦਮ ਚੁੱਕਣ ਲਈ ਅਪੀਲ ਕੀਤੀ ਹੈ। ਉਨ੍ਹਾਂ ਸਰਕਾਰ ਦੀ ਆਲੋਚਨਾ ਕਰਦਿਆਂ ਇਹ ਵੀ ਕਿਹਾ ਕਿ ਇਸ ਨਾਜ਼ੁਕ ਮੌਕੇ ਉਪਰ ਸਰਕਾਰ ਦਾ ਇਹ ਕਹਿਣਾ, ”ਕੋਈ ਨਾ ਚੀਨ ਮਾਲ ਨਹੀਂ ਲੈਂਦਾ ਤਾਂ ਆਪਾਂ ਹੋਰ ਕੋਈ ਮਾਰਕਿਟ ਲੱਭ ਲਵਾਂਗੇ….” ਵੀ ਠੀਕ ਨਹੀਂ ਹੈ ਅਤੇ ਸਰਕਾਰ ਨੂੰ ਇਸ ਬਾਬਤ ਗੰਭੀਰਤਾ ਨਾਲ ਸੋਚ ਵਿਚਾਰ ਕਰਨੀ ਚਾਹੀਦੀ ਹੈ।

Install Punjabi Akhbar App

Install
×