‘ਚੀਨ ਵੱਲੋਂ ਕੀਤੇ ਜੇ ਰਹੇ ਨਿਤ ਨਵੇਂ ਵਾਰ ਚਿੰਤਾਜਨਕ’, ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਗੱਲਬਾਤ ਚੀਨ ਵੱਲੋਂ ਬੰਦ ਕੀਤੇ ਜਾਣ ਤੇ ਵਪਾਰ ਮੰਤਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਚੀਨ ਵੱਲੋਂ ਆਸਟ੍ਰੇਲੀਆ ਨਾਲ ਕਿਸੇ ਕਿਸਮ ਦੀ ਵੀ ਆਰਥਿਕ ਗੱਲਬਾਤ ਜਾਂ ਵਿਚਾਰ ਵਿਮਰਸ਼ ਉਪਰ ਅਣਮਿੱਥੇ ਸਮੇਂ ਲਈ ਪਾਬੰਧੀ ਲਗਾਉਣ ਤੋਂ ਬਾਅਦ, ਦੇਸ਼ ਦੇ ਵਪਾਰ ਮੰਤਰੀ ਡੈਨ ਤੇਹਾਨ ਨੇ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਵਿਗੜਦੇ ਰਿਸ਼ਤਿਆਂ ਉਪਰ ਚਿੰਤਾ ਜਤਾਉਂਦਿਆਂ ਕਿਹਾ ਹੈ ਕਿ ਬੀਤੇ ਕਈ ਮਹੀਨਿਆਂ ਤੋਂ ਚੀਨ ਲਗਾਤਾਰ ਆਸਟ੍ਰੇਲੀਆ ਉਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਨਿੱਤ ਪ੍ਰਤੀਦਿਨ ਕੋਈ ਨਾ ਕੋਈ ਪਾਬੰਧੀ ਦਾ ਐਲਾਨ ਕਰ ਦਿੰਦਾ ਹੈ -ਇਹ ਸਭ ਚਿੰਤਾਜਨਕ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਵਿਗੜੇ ਸੰਬੰਧਾਂ ਦੀ ਖਾਈ ਹੋਰ ਵੀ ਡੂੰਘੀ ਹੁੰਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਤਾਂ ਗੱਲਬਾਤ ਚਾਹੁੰਦੇ ਹਾਂ ਅਤੇ ਸਾਰੀ ਦੁਨੀਆਂ ਨੂੰ ਹੀ ਪਤਾ ਹੈ ਦੋਹਾਂ ਦੇਸ਼ਾਂ ਵਿਚਾਲੇ ਕਿੰਨੇ ਮਹੱਤਵਪੂਰਨ ਆਰਥਿਕ ਵਪਾਰਕ ਸੰਬੰਧ ਹਨ ਜੋ ਕਿ ਦੋਹਾਂ ਦੇਸ਼ਾਂ ਦੀ ਹੀ ਅਰਥ ਵਿਵਸਥਾ ਨੂੰ ਵੱਡਾ ਯੋਗਦਾਨ ਪਾਉਂਦੇ ਹਨ। ਇਸ ਨਾਲ ਚੀਨ ਵਿਚਲੇ ਲੱਖਾਂ ਗਰੀਬ ਲੋਕਾਂ ਨੂੰ ਰੌਜ਼ਗਾਰ ਮਿਲਦਾ ਹੈ ਅਤੇ ਆਸਟ੍ਰੇਲੀਆ ਅੰਦਰ ਵੀ ਅਜਿਹੇ ਯੋਗਦਾਨ ਕਾਰਨ ਦੇਸ਼ ਦਾ ਪੱਧਰ ਉਚਾ ਹੁੰਦਾ ਹੈ। ਇਸ ਲਈ ਚੀਨ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਲਗਾਈਆਂ ਗਈਆਂ ਪਾਬੰਧੀਆਂ ਉਪਰ ਫੌਰਨ ਮੁੜ ਤੋਂ ਵਿਚਾਰ ਕਰੇ।
ਬਾਹਰੀ ਦੇਸ਼ਾਂ ਦੇ ਮੰਤਰੀ ਮੈਰਿਸ ਪਾਈਨ ਨੇ ਵੀ ਚੀਨ ਵੱਲੋਂ ਚੁੱਕੇ ਗਏ ਉਕਤ ਕਦਮ ਬਾਰੇ ਸੰਘਿਆਨ ਲਿਆ ਹੈ ਅਤੇ ਕਿਹਾ ਕਿ ਅਜਿਹੀਆਂ ਹਰਕਤਾਂ ਤੋਂ ਚੀਨ ਨੂੰ ਬਾਜ਼ ਆਉਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਗੱਲਾਂ ਨਾਲ ਤਾਂ ਮੱਤਭੇਦ ਹੋਰ ਵੱਧਦੇ ਹਨ।
ਇਸ ਤੋਂ ਪਹਿਲਾਂ ਚੀਨ ਨੇ ਆਸਟ੍ਰੇਲੀਆਈ ਸਮਾਨ ਉਪਰ ਕਈ ਤਰ੍ਹਾਂ ਦੇ ਨਵੇਂ ਟੈਕਸ ਲਗਾ ਕੇ ਉਨ੍ਹਾਂ ਨੂੰ ਚੀਨ ਦੇ ਬਾਜ਼ਾਰ ਵਿੱਚ ਮਹਿੰਗਾ ਕਰ ਦਿੱਤਾ ਤਾਂ ਜੋ ਲੋਕ ਉਕਤ ਸਾਮਾਨ ਨਾ ਖ੍ਰੀਦਣ ਅਤੇ ਅਜਿਹੇ ਸਿਲਸਿਲੇ ਇੱਕ ਤੋਂ ਬਾਅਦ ਇੱਕ ਬੀਤੇ ਕਈ ਸਾਲਾਂ ਤੋਂ ਹੀ ਚੱਲ ਰਹੇ ਹਨ ਅਤੇ ਇਸ ਬਾਬਤ ਚੀਨ ਕੋਈ ਵੀ ਗੱਲਬਤਾ ਕਰਨ ਨੂੰ ਤਿਆਰ ਨਹੀਂ ਅਤੇ ਇੱਕਤਰਫਾ ਫੈਸਲੇ ਲੈ ਕੇ ਦੋਹਾਂ ਦੇਸ਼ਾਂ ਦੀ ਅਰਥ ਵਿਵਸਥਾ ਉਪਰ ਪ੍ਰਹਾਰ ਕਰੀ ਜਾਂਦਾ ਹੈ।

Install Punjabi Akhbar App

Install
×