ਨਿਊ ਸਾਊਥ ਵੇਲਜ਼ ਰਾਜ ਅੰਦਰ ਵਪਾਰ ਅਤੇ ਉਦਯੋਗਿਕ ਨੀਤੀਆਂ ਲਈ ਸਲਾਹਕਾਰ ਕਮੇਟੀ ਦੀ ਸਥਾਪਨਾ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਜ ਅੰਦਰ ਉਦਯੋਗਿਕ ਮਾਹਿਰਾਂ ਨੂੰ ਰਾਜ ਦੀ ਵਪਾਰ ਅਤੇ ਉਦਯੋਗਿਕ ਸਥਿਤੀਆਂ ਦੇ ਪੁਨਰ ਉੱਧਾਰ ਲਈ ਬਤੌਰ ਸਲਾਹਕਾਰ ਕਮੇਟੀ ਦਾ ਸੰਗਠਨ ਕੀਤਾ ਗਿਆ ਹੈ ਅਤੇ ਇਸ ਕਮੇਟੀ ਨੂੰ ਟੀਐਕ (Trade and Industry Advisory Committee (TIAC)) ਦਾ ਨਾਮ ਦਿੱਤਾ ਗਿਆ ਹੈ।
ਇਸ ਕਮੇਟੀ ਵਿੱਚ ਮੈਂਬਰਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਮਾਰਕ ਗੂੱਡਸੈਲ (ਨੈਸ਼ਨਲ ਲੀਡ ਮੈਨੂਫੈਕਚਰਿੰਗ -ਏ.ਆਈ. ਗਰੁੱਪ); ਸਟੀਫਨ ਗਲੈਲੀ (ਸੀ.ਈ.ਓ. ਨਿਊ ਸਾਊਥ ਵੇਲਜ਼ ਮਿਨਰਲਜ਼ ਕਾਂਸਲ); ਜੋਹਨ ਸਟਰਾਂਗ (ਐਮ.ਡੀ. ਮੀਟ ਅਤੇ ਲਾਈਵਸਟਾਕ ਆਸਟ੍ਰੇਲੀਆ); ਮਾਈਕਲ ਹੈਂਪਸਨ (ਸੀ.ਈ.ਓ. ਨੋਰਕੋ ਕੋਆਪ੍ਰੇਟਿਵ ਲਿਮਟਿਡ); ਰੈਮੋ ਨੋਗੇਰੋਟੋ (ਕਾਰਜਕਾਰੀ ਚੇਅਰਮੈਨ ਸੀ.ਟੀ. ਕਾਰਪੋਰੇਟ ਐਡਵਾਈਜ਼ਰੀ); ਡੇਨੀਅਲ ਵਾਲਟਨ (ਨੈਸ਼ਨਲ ਸਕੱਤਰ (ਨਿਊ ਸਾਊਥ ਵੇਲਜ਼) ਆਸਟ੍ਰੇਲੀਆਈ ਵਰਕਰ ਯੂਨੀਅਨ); ਲਾਰੈਨ ਚਿਰੌਏ (ਸੀ.ਈ.ਓ. ਅਤੇ ਐਮ.ਡੀ. ਆਸਬਾਇਓਟੈਕ); ਮਾਈਕਲ ਕਲਿਫਟਨ (ਪ੍ਰਧਾਨ ਆਸਟ੍ਰੇਲੀਆ ਚੀਨ ਬਿਜਨਸ ਕਾਂਸਲ ਨਿਊ ਸਾਊਥ ਵੇਲਜ਼); ਜੈਨੀ ਵੈਸਟ (ਵਧੀਕ ਸਕੱਤਰ -ਵਪਾਰ, ਨਿਵੇਸ਼ ਨਿਊ ਸਾਊਥ ਵੇਲਜ਼)।

Welcome to Punjabi Akhbar

Install Punjabi Akhbar
×
Enable Notifications    OK No thanks