ਟੀ.ਪੀ.ਪੀ.ਏ (ਟ੍ਰਾਂਸ ਪੈਸੇਫਿਕ ਪਾਰਟਨਰਸ਼ਿੱਪ ਐਗਰੀਮੈਂਟ): ਭਾਰੀ ਵਿਰੋਧ ਦੇ ਬਾਵਜੂਦ ਨਿਊਜ਼ੀਲੈਂਡ ਸਰਕਾਰ ਨੇ ਸਮਝੌਤੇ ਉਤੇ ਕੀਤੇ ਦਸਤਖਤ

nz-news-4-feb-2ਆਕਲੈਂਡ ਦੇ ਵਿਚ ਟੀ.ਪੀ.ਪੀ.ਏ. ਸਮਝੌਤੇ ਨੂੰ ਲੈ ਕੇ ਕਾਫੀ ਵਿਰੋਧ ਚੱਲ ਰਿਹਾ ਸੀ, ਪਰ ਸਰਕਾਰ ਨੇ ਇਸਨੂੰ ਇਕ ਚੰਗਾ ਕਦਮ ਮੰਨਦਿਆਂ ਵਿਰੋਧ ਦੀ ਪਰਵਾਹ ਕੀਤਿਆਂ ਇਸ ਸਮਝੌਤੇ ਉਤੇ ਦਸਤਖਤ ਕਰ ਦਿੱਤੇ। ਵਪਾਰ ਮੰਤਰੀ ਸ੍ਰੀ ਟੌਡ ਮੈਕਲੇ ਨੇ ਅੱਜ ਆਕਲੈਂਡ ਦੇ ਵਿਚ ਹੋਏ ਇਕ ਸਮਾਰੋਹ ਦੌਰਾਨ ਇਸ ਉਤੇ ਸਹੀ ਪਾ ਦਿੱਤੀ। ਟੀ.ਪੀ.ਪੀ. ਉਤੇ ਆਸਟਰੇਲੀਆ, ਬਰਨੂਈ ਦਾਰੂਸਾਲਾਮ, ਕੈਨੇਡਾ, ਚਿਲੀ, ਜਾਪਾਨ, ਮਲੇਸ਼ੀਆ, ਮੈਕਸੀਕੋ, ਪੀਰੂ, ਸਿੰਗਾਪੁਰ, ਅਮਰੀਕਾ ਅਤੇ ਵੀਅਤਨਾਮ ਨੇ ਵੀ ਸਹੀ ਪਾ ਦਿੱਤੀ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਇਸ ਉਤੇ 12 ਦੇਸ਼ਾਂ ਦੀ ਸਹਿਮਤੀ ਬਣੀ ਸੀ। ਇਸ ਸਮਝੌਤੇ ਦਾ ਮੁੱਖ ਮਕਸਦ ਅਰਥਚਾਰੇ ਨੂੰ ਵਿਕਾਸ ਵੱਲ ਮੋੜਨਾ ਹੈ, ਨੌਕਰੀਆਂ ਦੇ ਵਿਚ ਵਾਧਾ ਕਰਨਾ ਹੈ, ਨਵੀਨੀਕਰਨ ਨੂੰ ਉਤਸ਼ਾਹਿਤ ਕਰਨਾ ਹੈ, ਉਤਪਾਦਕਤਾ ਨੂੰ ਉੱਚਾ ਚੁੱਕਣਾ, ਗਰੀਬੀ ਨੂੰ ਘਟਾਉਣਆ, ਰਹਿਣ ਦੇ ਮਾਪਦੰਢ ਹੋਰ ਖਰ੍ਹੇ ਕਰਨੇ ਆਦਿ ਹੈ। ਸਰਕਾਰ ਹੁਣ ਉਸ ਸਮਝੌਤੇ ਉਤੇ ਆਖਰੀ ਵਿਚਾਰ ਰੱਖੇਗੀ ਅਤੇ ਪਾਰਲੀਮੈਂਟ ਦੇ ਵਿਚ ਇਸ ਉਤੇ ਹੋਰ ਵਿਚਾਰ ਹੋਵੇਗੀ। ਟੀ.ਪੀ.ਪੀ. ਨੂੰ ਲਾਗੂ ਕਰਵਾਉਣ ਵਾਸਤੇ ਵਿਧਾਨਕ ਤਬਦੀਲੀਆਂ ਆਮ ਨੀਤੀਆਂ ਤਹਿਤ ਕੀਤੀਆਂ ਜਾਣਗੀਆਂ। ਇਹ ਸਮਝੌਤਾ ਸਾਰੀਆਂ ਜਰੂਰੀ ਵਿਧਾਨਕ ਤਬਦੀਲੀਆਂ ਦੇ ਬਾਅਦ 2 ਸਾਲ ਅੰਦਰ ਲਾਗੂ ਹੋਵੇਗਾ। ਸਰਕਾਰ ਇਸ ਸਬੰਧੀ ਰੋਡਸ਼ੋਅ ਕਰੇਗੀ ਅਤੇ ਤਾਂ ਕਿ ਟੀ.ਪੀ.ਪੀ. ਦੇ ਪਹਿਲੇ ਦਿਨ ਤੋਂ ਲਾਗੂ ਹੋਣ ਦੇ ਫਾਇਦੇ ਬਾਰੇ ਦੱਸਿਆ ਜਾ ਸਕੇ। ਟੀ.ਪੀ.ਪੀ. ਨੂੰ ਲਾਗੂ ਕਰਨ ਲਈ ਭਾਰਤ ਵੀ ਆਪਣੀ ਦਿਲਚਸਪੀ ਵਿਖਾ ਰਿਹਾ ਹੈ।

Install Punjabi Akhbar App

Install
×