ਟੋਇਆਹ ਕੋਰਡਿੰਗਲੇ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਰਾਜਵਿੰਦਰ ਸਿੰਘ ਦੀ ਭਾਰਤ ਤੋਂ ਹੋਈ ਆਸਟ੍ਰੇਲੀਆ ਸਪੁਰਦਗੀ

ਸਾਲ 2018, ਅਕਤੂਬਰ ਦੇ ਮਹੀਨੇ ਦੌਰਾਨ, 24 ਸਾਲਾਂ ਦੀ ਟੋਇਆਹ ਕੋਰਡਿੰਗਲੇ ਲਾਪਤਾ ਹੋ ਗਈ ਸੀ ਅਤੇ ਉਸਦੀ ਮ੍ਰਿਤਕ ਦੇਹ ਉਸਦੇ ਪਿਤਾ ਵੱਲੋਂ ਉਤਰੀ ਕਰੇਨਜ਼ ਦੇ ਵਾਂਗੇਟੀ ਬੀਚ ਉਪਰ ਪਾਈ ਗਈ ਸੀ ਜਦੋਂ ਕਿ ਉਹ ਆਪਣੇ ਕੁੱਤੇ ਨੂੰ ਬਾਹਰ ਸੈਰ ਕਰਵਾ ਰਹੇ ਸਨ।
ਇਸਤੋਂ ਬਾਅਦ ਰਾਜਵਿੰਦਰ ਸਿੰਘ, ਜੋ ਕਿ ਟੋਇਆਹ ਦਾ ਕਰੀਬੀ ਦੱਸਿਆ ਜਾਂਦਾ ਸੀ ਵੀ ਆਸਟ੍ਰੇਲੀਆ ਤੋਂ ਭੱਜ ਕੇ ਭਾਰਤ ਆ ਗਿਆ ਅਤੇ ਦਿੱਲੀ ਰਹਿਣ ਲੱਗ ਪਿਆ ਸੀ। ਜਿੱਥੇ ਕਿ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਆਸਟ੍ਰੇਲੀਆ ਦੀ ਬੇਨਤੀ ਉਪਰ ਦਿਲੀ ਅਦਾਲਤ ਨੇ ਉਸਦੀ ਸਪੁਰਦਗੀ ਆਸਟ੍ਰੇਲੀਆਈ ਪੁਲਿਸ ਨੂੰ ਕੀਤੀ ਹੈ।
ਇਸਤੋਂ ਪਹਿਲਾਂ ਜਦੋਂ ਰਾਜਵਿੰਦਰ ਸਿੰਘ ਰੁਪੋਸ਼ ਹੋ ਗਿਆ ਸੀ ਤਾਂ ਆਸਟ੍ਰੇਲੀਆਈ ਪੁਲਿਸ ਨੇ ਉਸ ਦੀ ਖੋਜ ਖਬਰ ਦੇਣ ਵਾਲੇ ਨੂੰ 1 ਮਿਲੀਅਨ ਡਾਲਰਾਂ ਦੇ ਇਨਾਮ ਦੀ ਵੀ ਘੋਸ਼ਣਾ ਕੀਤੀ ਸੀ।
ਹੁਣ ਰਾਜਵਿੰਦਰ ਨੂੰ ਕੁਈਨਜ਼ਲੈਂਡ ਪੁਲਿਸ ਨੇ ਹਿਰਾਸਤ ਵਿੱਚ ਰੱਖਿਆ ਹੋਇਆ ਹੈ ਉਸਨੂੰ ਕਰੇਨਜ਼ ਵਾਪਿਸ ਲਿਆਂਦਾ ਜਾ ਰਿਹਾ ਹੈ। ਇੱਥੇ ਪਹੁੰਚ ਕੇ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਨ ਦੀਆਂ ਕਿਆਸਅਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ।