ਦਰਿਆ ਬਿਆਸ ‘ਚ ਮਿਲਿਆ ਜਹਰੀਲਾ ਰਸਾਇਣ, ਜੀਵ ਜੰਤੂ ਮਰਨੇ ਸ਼ੁਰੂ

toxins in bias waters

ਦਰਿਆ ਬਿਆਸ ‘ਚ ਜਹਰੀਲਾ ਰਸਾਇਣ ਮਿਲਣ ਕਾਰਨ ਸਮੁੱਚੇ ਦਰਿਆ ਦਾ ਪਾਣੀ ਲਾਲ ਰੰਗ ਦਾ ਹੋ ਗਿਆ ਹੈ । ਜਿਸ ਕਾਰਨ ਪਾਣੀ ‘ਚ ਰਹਿ ਰਹੇ ਜੀਵ ਵੱਡੇ ਪੱਧਰ ‘ਤੇ ਮਰਨੇ ਸ਼ੁਰੂ ਹੋ ਗਏ ਹਨ । ਗੋਇੰਦਵਾਲ ਸਾਹਿਬ ਦੇ ਨਜਦੀਕ ਵਹਿੰਦੇ ਦਰਿਆ ਦੇ ਕਿਨਾਰੇ ਆਸ – ਪਾਸ ਦੇ ਲੋਕ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਮਛਲੀਆਂ ਫੜ ਰਹੇ ਹਨ । ਅਜੇ ਤੱਕ ਸਰਕਾਰ ਵੱਲੋ ਕੋਈ ਵੀ ਅਧਿਕਾਰੀ ਮੌਕੇ ‘ਤੇ ਨਹੀਂ ਪੁੱਜੇ । ਕੁਝ ਜਾਗਰੂਕ ਲੋਕਾਂ ਦਾ ਕਹਿਣਾ ਹੈ ਕਿ ਜਹਰੀਲੇ ਰਸਾਇਣ ਵਾਲੇ ਪਾਣੀ ਦੀਆਂ ਮੱਛੀਆਂ ਖਾਣ ਵਾਲੇ ਲੋਕਾਂ ਦੀ ਸਹਿਤ ਨੂੰ ਨੁਕਸਾਨ ਹੋ ਸਕਦਾ ਹੈ । ਖਬਰ ਲਿਖੇ ਜਾਣ ਤੱਕ ਲੋਕ ਦਰਿਆ ‘ਚੋਂ ਮੱਛੀਆਂ ਫੜਦੇ ਨਜ਼ਰ ਆ ਰਹੇ ਹਨ ।

Install Punjabi Akhbar App

Install
×