
(ਦ ਏਜ ਮੁਤਾਬਿਕ) ਸਕੋਟ ਸਟੀਵਾਰਟ ਜੋ ਕਿ ਲੇਬਰ ਪਾਰਟੀ ਤੋਂ ਟਾਊਨਜ਼ਵਿਲੇ ਦੀ ਸੀਟ ਤੇ ਪਹਿਲਾਂ ਤੋਂ ਹੀ ਕਾਬਜ਼ ਹਨ ਦਾ ਕਹਿਣਾ ਹੈ ਕਿ ਉਹ ਆਪਣੀਆਂ ਜਨਤਕ ਕਾਰਗੁਜ਼ਾਰੀਆਂ ਪ੍ਰਤੀ ਸੰਤੁਸ਼ਟ ਹਨ ਅਤੇ ਆਸ਼ਾਵਾਦੀ ਵੀ ਹਨ ਅਤੇ ਹੁਣ ਵੀ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜਨਤਾ ਦੀ ਵੋਟ ਉਨ੍ਹਾਂ ਦੇ ਹੱਕ ਵਿੱਚ ਹੀ ਨਿੱਤਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਤਿੰਨ ਸਾਲਾਂ ਅੰਦਰ ਉਨ੍ਹਾਂ ਨੇ ਬਹੁਤ ਸਾਰ ਅਜਿਹੇ ਕੰਮ ਕੀਤੇ ਹਨ ਜਿਨ੍ਹਾਂ ਤੋਂ ਜਨਤਾ ਖ਼ੁਸ਼ ਹੈ ਅਤੇ ਜਨਤਾ ਨੂੰ ਪਤਾ ਹੈ ਕਿ ਹਾਲੇ ਹੋਰ ਵੀ ਬਹੁਤ ਸਾਰੇ ਕੰਮ ਹੋਣੇ ਬਾਕੀ ਹਨ ਜਿਹੜੇ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਕਰਨੇ ਹਨ। ਬੇਸ਼ਕ ਉਹ ਹੋ ਰਹੀ ਵੋਟਾਂ ਦੀ ਗਿਣਤੀ ਵਿੱਚ 36.9% ਦੇ ਮਾਰਜਨ ਨਾਲ ਐਲ.ਐਨ.ਪੀ. ਦੇ ਉਮੀਦਵਾਰ ਜੋਹਨ ਹਾਥਾਵੇਅ ਜੋ ਕਿ 31.2% ਤੇ ਹਨ, ਤੋਂ ਥੋੜ੍ਹਾ ਜ਼ਿਆਦਾ ਹੀ ਚੱਲ ਰਹੇ ਹਨ ਪਰੰਤੂ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਸੀਟ ਉਪਰ ਉਨ੍ਹਾਂ ਦਾ ਹੀ ਕਬਜ਼ਾ ਹੋਵੇਗਾ।