ਆਸਟ੍ਰੇਲੀਆਈ ਆਂਕੜਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਂਕੜੇ ਦਰਸਾਉਂਦੇ ਹਨ ਕਿ ਬੇਸ਼ੱਕ ਦੇਸ਼ ਅੰਦਰ ਸੈਲਾਨੀਆਂ ਦਾ ਆਗਮਨ ਮੁੜ ਤੋਂ ਸ਼ੁਰੂ ਹੋ ਚੁਕਿਆ ਹੈ ਪਰੰਤੂ ਹਾਲੇ ਵੀ ਉਦਾਂ ਦਾ ਪ੍ਰਤੀਤ ਨਹੀਂ ਹੋ ਰਿਹਾ ਜਿੱਦਾਂ ਦਾ ਕਿ ਕੋਵਿਡ-19 ਤੋਂ ਪਹਿਲਾਂ ਹੋਇਆ ਕਰਦਾ ਸੀ ਅਤੇ ਇਹ ਆਂਕੜਾ ਹਾਲੇ ਵੀ ਬਹੁਤ ਥੱਲੇ ਵੱਲ ਨੂੰ ਹੈ।
ਬੀਤੇ ਅਕਤੂਬਰ ਦੇ ਮਹੀਨੇ ਵਿੱਚ 1,212,850 ਸੈਲਾਨੀ ਦੇਸ਼ ਅੰਦਰ ਆਏ ਜੋ ਕਿ ਇਸਤੋਂ ਬੀਤੇ ਮਹੀਨੇ -ਸਤੰਬਰ 2022 ਮੁਕਾਬਲੇ ਵਿੱਚ 141,330 ਜ਼ਿਆਦਾ ਮਾਤਰਾ ਵਿੱਚ ਸਨ।
ਆਂਕੜਾ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਕੋਵਿਡ-19 ਤੋਂ ਪਹਿਲਾਂ ਵਾਲੀ ਸਥਿਤੀ (ਸਾਲ 2019) ਵਾਲੇ ਆਂਕੜੇ ਲਏ ਜਾਣ ਤਾਂ ਮੌਜੂਦਾ ਆਂਕੜੇ ਹਾਲੇ ਵੀ 44% ਘੱਟ ਹਨ। ਪਰੰਤੂ ਵਿਭਾਗ ਵੱਲੋਂ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਜਲਦੀ ਹੀ ਆਂਕੜਿਆਂ ਦੇ ਵਧਦ ਦੀ ਰਫ਼ਤਾਰ ਤੇਜ਼ ਹੋ ਜਾਵੇਗੀ ਅਤੇ ਦੇਸ਼ ਅੰਦਰ ਮੁੜ ਤੋਂ ਸੈਲਾਨੀ, ਸਮੁੱਚੇ ਸੰਸਾਰ ਵਿੱਚੋਂ ਆਉਣਾ ਸ਼ੁਰੂ ਹੋ ਜਾਣਗੇ।