
ਕਲ਼ਾ ਸਬੰਧਤ ਵਿਭਾਗਾਂ ਦੇ ਮੰਤਰੀ ਡਾਨ ਹਾਰਵਿਨ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਸਰਕਾਰ ਵੱਲੋਂ ਕਲ਼ਾਕਾਰਾਂ ਅਤੇ ਸਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਕੋਲੋਂ ਰਾਜ ਅੰਦਰ ਕਲ਼ਾ ਅਤੇ ਸਭਿਆਚਾਰਕ ਪ੍ਰੋਗਰਾਮ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸਰਕਾਰ ਪੂਰੇ ਭਰੋਸੇ ਨਾਲ ਇਹ ਵਿਅਕਤ ਕਰਦੀ ਹੈ ਕਿ ਸਰਕਾਰ ਦੇ ਅਜਿਹੇ ਪ੍ਰੋਗਰਾਮਾਂ ਤਹਿਤ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਕਾਰਨ ਕਲ਼ਾ ਅਤੇ ਸਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਵਾਲੇ ਦਰਸ਼ਕ ਇਨ੍ਹਾਂ ਪ੍ਰੋਗਰਾਮਾਂ ਨੂੰ ਭਰਪੂਰ ਹੁੰਗਾਰਾ ਦਿੰਦੇ ਹਨ ਅਤੇ ਆਪਣੀ ਸ਼ਿਰਕਤ ਨਾਲ ਆਯੋਜਕਾਂ ਅਤੇ ਕਲ਼ਾਕਾਰਾਂ ਦੀ ਹੌਸਲਾ ਅਫ਼ਜ਼ਾਈ ਵੀ ਕਰਦੇ ਹਨ ਜਿਸ ਦੇ ਹਰ ਕਿਸੇ ਨੂੰ ਭਰਪੂਰ ਅਤੇ ਸਿੱਧਾ ਫਾਇਦਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦੇ ਤਹਿਤ ਬੇਸ਼ੱਕ ਕਲ਼ਾਕਾਰ ਹੋਣ, ਆਯੋਜਕ ਹੋਣ ਅਤੇ ਜਾਂ ਫੇਰ ਦਰਸ਼ਕ ਹੋਣ ਅਤੇ ਉਹ ਰਾਜ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਹੋਣ, ਅਜਿਹੇ ਪ੍ਰੋਗਰਾਮਾਂ ਦਾ ਹਿੱਸਾ ਬਣਦੇ ਹੀ ਹਨ ਅਤੇ ਆਪਣੇ ਮਨੋਰੰਜਨ ਦੇ ਨਾਲ ਨਾਲ ਉਹ ਸਿੱਧੇ ਅਸਿੱਧੇ ਤੌਰ ਉਪਰ ਰਾਜ ਸਰਕਾਰ ਦੀ ਅਰਥ ਵਿਵਸਥਾ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾਉਂਦੇ ਹੀ ਰਹਿੰਦੇ ਹਨ ਅਤੇ ਸਰਕਾਰ ਹਮੇਸ਼ਾ ਤੋਂ ਹੀ ਅਜਿਹੇ ਪ੍ਰੋਗਰਾਮਾਂ ਪ੍ਰਤੀ ਸੁਹਿਰਦ ਰਹੀ ਹੈ ਅਤੇ ਸਮੇਂ ਸਮੇਂ ਉਪਰ ਗ੍ਰਾਂਟਾਂ ਜਾਰੀ ਕਰਕੇ, ਅਤੇ ਯੋਗ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਅਜਿਹੀਆਂ ਗ੍ਰਾਂਟਾਂ ਦੇ ਕੇ ਜਨਤਕ ਤੌਰ ਉਪਰ ਸੇਵਾਵਾਂ ਦਾ ਆਪਣਾ ਫਰਜ਼ ਨਿਭਾ ਰਹੀ ਹੈ ਜਿਸ ਪ੍ਰਤੀ ਉਹ ਵਚਨਬੱਧ ਵੀ ਹੈ।
ਉਨ੍ਹਾਂ ਹੋਰ ਕਿਹਾ ਕਿ ਰਾਜ ਅੰਦਰ ਹਾਲੇ ਵੀ ਬਹੁਤ ਸਾਰਾ ਕਲ਼ਾ ਦੇ ਖੇਤਰ ਅਜਿਹਾ ਹੈ ਜੋ ਕਿ ਬਹੁਤ ਘੱਟ ਛੋਹਿਆ ਗਿਆ ਹੈ ਅਤੇ ਸਰਕਾਰ ਉਸ ਕਲ਼ਾ ਨੂੰ ਭਾਵੇਂ ਲੇਖਣੀਆਂ ਦੀ ਜ਼ਰੀਏ, ਨਾਟਕਾਂ ਦੇ ਜ਼ਰੀਏ, ਗੀਤ-ਸੰਗੀਤ ਪ੍ਰੋਗਰਾਮਾਂ ਦੇ ਜ਼ਰੀਏ, ਸਭਿਆਚਾਰਕ ਗਤੀਵਿਧੀਆਂ ਦੇ ਜ਼ਰੀਏ, ਇਤਿਹਾਸਕ ਤੱਥਾਂ ਦੇ ਜ਼ਰੀਏ -ਭਾਵ ਕਿਸੇ ਵੀ ਤਰੀਕੇ ਨਾਲ ਹੋਵੇ, ਬਾਹਰ ਕੱਢਣਾ ਅਤੇ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੁੰਦੀ ਹੈ ਅਤੇ ਇਸ ਵਾਸਤੇ ਕਲ਼ਾਕਾਰਾਂ ਅਤੇ ਆਯੋਜਕਾਂ ਦੇ ਸਹਿਯੋਗ ਦੀ ਸਮੇਂ ਸਮੇਂ ਤੇ ਮੰਗ ਕਰਦੀ ਰਹਿੰਦੀ ਹੈ।
ਇਸ ਵਾਸਤੇ ਅਰਜ਼ੀਆਂ ਦੀ ਮੰਗ, ਅੱਜ (18 ਮਾਰਚ, 2021 ਦਿਨ ਵੀਰਵਾਰ) ਤੋਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਰਜ਼ੀਆਂ ਲੈਣੀਆਂ ਅਪ੍ਰੈਲ 19, 2021 (ਸੋਮਵਾਰ) ਨੂੰ ਸ਼ਾਮ ਦੇ 5 ਵਜੇ ਤੱਕ ਜਾਰੀ ਰਹਿਣਗੀਆਂ। ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ www.create.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।