ਨਿਊ ਸਾਊਥ ਵੇਲਜ਼ ਸਰਕਾਰ ਨੇ ਅਣ-ਜਨਮੇ ਬੱਚੇ ਦੀ ਮੌਤ ਖ਼ਿਲਾਫ਼ ਕਾਨੂੰਨ ਕੀਤੇ ਹੋਰ ਵੀ ਕੈੜੇ…

ਅਟਾਰਨੀ ਜਨਰਲ ਮਾਰਕ ਸਪੀਕਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊ ਸਾਊਥ ਵੇਲਜ਼ ਰਾਜ ਸਰਕਾਰ ਨੇ ਗਰਭਵਤੀ ਔਰਤਾਂ ਦੇ ਹੱਕ ਵਿੱਚ ਫੈਸਲਾ ਕਰਦਿਆਂ ਇੱਕ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕੀਤਾ ਹੈ ਜਿਸ ਦੇ ਤਹਿਤ ਅਣ-ਜਨਮੇ ਬੱਚੇ ਦੀ ਮੌਤ ਦੇ ਜ਼ਿੰਮੇਵਾਰ ਕਿਸੇ ਵਿਅਕਤੀ ਨੂੰ 3000 ਡਾਲਰ ਤੱਕ ਦਾ ਜੁਰਮਾਨਾ ਅਤੇ 5 ਤੋਂ 28 ਸਾਲਾਂ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਇਹ ਕਾਨੂੰਨ ਅਗਲੇ ਸਾਲ ਤੋਂ ਲਾਗੂ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਅਬਾਰਸ਼ਨ ਲਾਅ ਰਿਫੋਰਮ ਐਕਟ 2019 ਉਪਰ ਇਸ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਅਤੇ ਇਸ ਨੂੰ ਗਰਭਵਤੀ ਔਰਤ ਦੀ ਸਹਿਮਤੀ ਉਪਰ ਹੀ ਰੱਖਿਆ ਗਿਆ ਹੈ।

Install Punjabi Akhbar App

Install
×