ਟੋਰਾਂਟੋ – ਭਾਰੀ ਤੂਫ਼ਾਨ ਅਤੇ ਬਰਫ਼ਬਾਰੀ ਕਾਰਨ ਜਨਜੀਵਨ ਪ੍ਰਭਾਵਿਤ

snowstormਬੀਤੀ ਰਾਤ ਤੋਂ ਆਏ ਤੇਜ਼ ਬਰਫ਼ੀਲੇ ਤੂਫ਼ਾਨ ਕਾਰਨ ਇਥੋਂ ਦੇ ਆਮ ਜਨਜੀਵਨ ਵਿਚ ਖੜੋਤ ਹੀ ਆ ਗਈ | ਤੇਜ਼ ਹਨ੍ਹੇਰੀ ਅਤੇ ਤੇਜ਼ ਬਰਫ਼ਬਾਰੀ ਕਾਰਨ ਜਿਥੇ ਚਾਰੇ ਪਾਸੇ ਚਿੱਟੇ ਰੰਗ ਦਾ ਹਨ੍ਹੇਰ ਛਾਇਆ ਹੋਇਆ ਸੀ ਉਥੇ ਹੀ ਘਰਾਂ ਦੇ ਅੱਗੋਂ ਬਰਫ਼ ਹਟਾਉਂਦੇ ਲੋਕ ਠਰੂੰ-ਠਰੂੰ ਕਰਦੇ ਵੇਖੇ ਗਏ | ਤਕਰੀਬਨ 25-30 ਸੈਂਟੀਮੀਟਰ ਤੱਕ ਪਈ ਬਰਫ਼ਬਾਰੀ ਕਾਰਨ ਜਿਥੇ ਆਵਾਜਾਈ ਵਿਚ ਭਾਰੀ ਵਿਘਨ ਪਿਆ, ਉਥੇ ਹੀ ਕੰਮਕਾਰਾਂ ਉੱਤੇ ਵੀ ਇਸ ਦਾ ਕਾਫ਼ੀ ਪ੍ਰਭਾਵ ਪਿਆ | ਛੋਟੀਆਂ-ਵੱਡੀਆਂ ਸੜਕਾਂ ਅਤੇ ਰਾਜ ਮਾਰਗਾਂ ‘ਤੇ ਬਰਫ਼ ਉੱਤੋਂ ਤਿਲਕ ਕੇ ਹੇਠਾਂ ਖਤਾਨਾਂ ਵਿਚ ਡਿੱਗੇ ਸੈਂਕੜੇ ਹੀ ਵਾਹਨ ਨੁਕਸਾਨੇ ਗਏ | ਬੀਤੀ ਰਾਤ ਤੋਂ ਲੈ ਕੇ ਅਗਲਾ ਸਾਰਾ ਦਿਨ ਪੁਲਿਸ, ਅੱਗ ਬੁਝਾਊ ਅਮਲੇ ਅਤੇ ਐਾਬੂਲੈਂਸ ਆਦਿ ਦੇ ਮੁਲਾਜ਼ਮਾਂ ਨੂੰ ਇਸ ਬਰਫ਼ੀਲੇ ਤੂਫ਼ਾਨ ਨੇ ਆਹਰੇ ਲਾਈ ਰੱ ਖਿਆ | ਭਾਵੇਂ ਕਿ ਮੁੱਖ ਮਾਰਗ ਅਤੇ ਵੱਡੀਆਂ ਸੜਕਾਂ ਤੋਂ ਬਰਫ਼ ਸਾਫ਼ ਕਰ ਦਿੱਤੀ ਪਰ ਬਰਫ਼ ਹਟਾਊ ਗੱਡੀਆਂ ਵੱਲੋਂ ਛੋਟੀਆਂ ਸੜਕਾਂ ਵੱਲ ਕੋਈ ਬਹੁਤਾ ਧਿਆਨ ਨਾ ਦੇਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਆਸ-ਪਾਸ ਦੇ ਖੇਤਰਾਂ ਦੇ ਤਕਰੀਬਨ ਸਾਰੇ ਹੀ ਵਿੱਦਿਅਕ ਅਦਾਰੇ ਬੰਦ ਹੀ ਰਹੇ |

(ਹਰਜੀਤ ਸਿੰਘ ਬਾਜਵਾ)