ਨਿਊਜ਼ੀਲੈਂਡ ਦੇ ਵਿਚ ਇਨ੍ਹੀਂ ਦਿਨੀਂ ਕੜਾਕੇ ਦੀ ਸਰਦੀ ਪੈ ਰਹੀ ਹੈ। ਦੇਸ਼ ਦੇ ਦੋਵਾਂ ਉਤਰੀ ਅਤੇ ਦੱਖਣੀ ਟਾਪੂ ਕੋਰੇ ਦੀ ਲਪੇਟ ਵਿਚ ਹਨ। ਦੱਖਣੀ ਟਾਪੂ ਦੇ ਬਹੁਤ ਸਾਰੇ ਥਾਵਾਂ ਉਤੇ ਭਾਰੀ ਬਰਫਬਾਰੀ ਹੋ ਰਹੀ ਹੈ। ਮੌਸਮ ਮਹਿਕਮੇ ਅਨੁਸਾਰ ਅੱਜੀ ਤੀਜੀ ਲਗਾਤਾਰ ਅਜਿਹੀ ਰਾਤ ਹੈ ਜਦੋਂ ਤਾਪਮਾਨ -20 ਡਿਗਰੀ ਤੱਕ ਪਹੁੰਚਿਆ ਹੈ। ਕੁਝ ਹਲਕਿਆਂ ਵਿਚ ਹੜ੍ਹ ਆਉਣ ਦੇ ਨਾਲ ਬਿਜਲੀ ਵੀ ਗੁੱਲ ਹੋਈ ਹੈ। ਆਕਲੈਂਡ ਦੇ ਬਹੁਤ ਸਾਰੇ ਖੇਤਰਾਂ ਵਿਚ ਤਾਪਮਾਨ -2 ਡਿਗਰੀ ਹੋਇਆ ਹੈ। ਕਾਰਾਂ ਦੇ ਉਤੇ ਸਵੇਰੇ ਸਵੇਰੇ ਬਰਫ ਜੰਮੀ ਹੁੰਦੀ ਹੈ ਅਤੇ ਸੜਕਾਂ ਦੇ ਉਤੇ ਵੀ ਕਾਫੀ ਜਾਮ ਲੱਗ ਰਿਹਾ ਹੈ।