ਦੁਨੀਆਂ ਭਰ ਵਿੱਚ ਨਾਮਣਾ ਖਟਣ ਵਾਲੇ ਪੰਜਾਬ ਦੇ ਇੱਕ ਬਹੁਤ ਹੀ ਵਧੀਆ ਕਲਾਕਾਰ ਅਤੇ ਬਹੁਤ ਹੀ ਵਧੀਆ ਇਨਸਾਨ ਸ੍ਰੀ ਟੋਨੀ ਬਾਤਿਸ਼ ਇਸ ਦੁਨੀਆਵੀ ਰੰਗਮੰਚ ਦੀ ਸਟੇਜ ਤੇ ਆਪਣਾ ਰੋਲ ਅਦਾ ਕਰਦੇ ਹੋਏ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ…. ਉਹ ਕੁਝ ਦਿਨਾਂ ਤੋਂ ਬਰੇਨ ਹੈਮਰੇਜ ਦੇ ਸਿ਼ਕਾਰ ਹੋ ਗਏ ਸਨ ਅਤੇ ਹਸਪਤਾਲ ਵਿੱਚ ਦਾਖਲ ਸਨ। ਸਾਡੇ ਸਾਰਿਆਂ ਵੱਲੋਂ ਉਨਾਂ ਦੀ ਅਦਾਕਾਰੀ ਅਤੇ ਗਰਮਜੋਸ਼ੀ ਨੂੰ ਸਲਾਮ ਹੈ…. ਪਰਮਾਤਮਾ ਉਨਾਂ੍ਹ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਪਿੱਛੇ ਰਹਿ ਰਹੇ ਪਰਿਵਾਰ ਅਤੇ ਸਾਥੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ……
ਉਨਾਂ੍ਹ ਦਾ ਅੰਤਿਮ ਸੰਸਕਾਰ ਕਲ ਸਵੇਰੇ 9:00 ਵਜੇ (ਮਈ 22, 2016 ਐਤਵਾਰ) ਨੂੰ ਬਠਿੰਡਾ ਵਿਖੇ ਕੀਤਾ ਜਾਵੇਗਾ।