ਟੋਨੀ ਐਬਟ ਨੇ ਕੀਤੀ ਸੀ.ਜੀ.ਸੀ. ਝੰਜੇੜੀ ਦੇ ਪ੍ਰੈਜ਼ੀਡੈਂਟ ਨਾਲ ਮੁਲਾਕਾਤ

ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਅੱਜ ਕੱਲ੍ਹ ਭਾਰਤ ਆਪਣੇ ਨਿਜੀ ਦੌਰੇ ਤੇ ਆਏ ਹੋਏ ਹਨ। ਪਿੱਛਲੇ ਦਿਨੀਂ ਉਹ ਦਰਬਾਰ ਅੰਮ੍ਰਿਤਸਰ ਵੀ ਗਏ ਅਤੇ ਸ੍ਰੀ ਗੁਰੂ ਨਾਨਦ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਬ ਵਿਖੇ ਸੀਸ ਨਿਵਾਇਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਬੀਤੇ ਦਿਨ ਉਹ ਜਿਲਾ ਮੁਹਾਲੀ ਵਿਚਲੇ ਝੰਜੇੜੀ ਸਥਿਤ ਚੰਡੀਗੜ੍ਹ ਗਰੁੱਪ ਕਾਲਜ ਦੇ ਇੱਕ ਸਮਾਗਮ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਅਤੇ ਵਿਦਿਆਰਥੀਆਂ ਅਤੇ ਸਟਾਫ ਨਾਲ ਗੁਫਤਗੂ ਕੀਤੀ। ਉਨਾ੍ਹਂ ਕਿਹਾ ਕਿ ਭਾਰਤੀ ਵਿਦਿਆਰਥੀ ਬਹੁ ਸੰਖਿਆ ਵਿੱਚ ਆਸਟ੍ਰੇਲੀਆ ਅੰਦਰ ਆਪਣੀ ਪੜ੍ਹਾਈ ਕਰਨ ਲਈ ਆਉਂਦੇ ਹਨ ਅਤੇ ਸੈਟਲ ਹੋ ਕੇ ਦੇਸ਼ ਦੀ ਅਰਥ-ਵਿਵਸਥਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਹਨ। ਸੀ.ਜੀ.ਸੀ. ਦੇ ਪ੍ਰਧਾਨ ਨੇ ਖੁਸ਼ੀ ਅਤੇ ਮਾਣ ਮਹਿਸੂਸ ਕਰਦਿਆਂ ਭਰੋਸਾ ਦਿਵਾਇਆ ਕਿ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਾਲ ਹੋਏ ਸਲਾਹ ਮਸ਼ਵਰੇ ਅਨੁਸਾਰ ਲੋੜੀਂਦੇ ਫੇਰ ਬਦਲ ਇੱਥੋਂ ਦੀ ਸਿੱਖਿਆ ਪ੍ਰਣਾਲੀ ਵਿੱਚ ਕੀਤੇ ਜਾਣਗੇ ਤਾਂ ਜੋ ਇੱਥੋਂ ਆਪਣੀ ਪੜ੍ਹਾਈ ਪੂਰੀ ਕਰਕੇ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀ ਪੂਰਨ ਰੂਪ ਵਿੱਚ ਆਪਣਾ ਭਵਿੱਖ ਸੰਵਾਰ ਸਕਣ।