ਨਿਸਚਿਤ ਸਮਾਂ, ਵਿਰੋਧੀ ਧਿਰ ਨੂੰ ਕਿਉਂ ਨਹੀਂ ਆ ਰਿਹਾ ਰਾਸ….?
ਯੂਕਰੇਨ ਦੇ ਰਾਸ਼ਟਰਪਤੀ -ਵੋਲੋਦੀਮਿਰ ਜ਼ੈਲੈਂਸਕੀ, ਜੋ ਕਿ ਰੂਸ ਵੱਲੋਂ ਕੀਤੇ ਗਏ ਹਮਲੇ ਕਾਰਨ ਬੁਰੀ ਤਰ੍ਹਾਂ ਨਾਲ ਹਰ ਤਰਫ਼ੋਂ ਜਾਨੀ-ਮਾਲੀ ਨੁਕਸਾਨ ਦੀ ਮਾਰ ਝੇਲ ਰਹੇ ਹਨ ਅਤੇ ਸਮੁੱਚੀ ਦੁਨੀਆ ਹੀ ਹਾਲ ਦੀ ਘੜੀ ਰੂਸ ਦੇ ਹਮਲੇ ਨੂੰ ਬੰਦ ਕਰਨ ਵਿੱਚ ਨਾਕਾਮ ਹੀ ਸਾਬਿਤ ਹੋ ਰਹੀ ਹੈ, ਆਪਣਾ ਹਰ ਹੀਲਾ ਵਸੀਲਾ ਵਰਤ ਕੇ ਇਸ ਸਮੇਂ ਮਿੱਤਰ ਦੇਸ਼ਾਂ ਕੋਲੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਇਸੇ ਸਿਲਸਿਲੇ ਤਹਿਤ ਉਹ ਕੱਲ੍ਹ ਵੀਰਵਾਰ ਨੂੰ ਸ਼ਾਮ ਦੇ ਸਮੇਂ (ਆਸਟ੍ਰੇਲੀਆਈ ਸਮੇਂ ਮੁਤਾਬਿਕ) ਆਸਟ੍ਰੇਲੀਆਈ ਪਾਰਲੀਮੈਂਟ ਦੇ ਸਨਮੁੱਖ ਹੋਣਗੇ ਅਤੇ ਆਪਣੀਆਂ ਪ੍ਰੇਸ਼ਾਨੀਆਂ ਨੂੰ ਆਪ ਹੀ ਬਿਆਨ ਕਰਨਗੇ।
ਯੂਕਰੇਨੀ ਰਾਸ਼ਟਰਪਤੀ ਸਮੇਂ ਸਮੇਂ ਤੇ ਮਿੱਤਰ ਦੇਸ਼ਾਂ ਦੀਆਂ ਪਾਰਲੀਮੈਂਟਾਂ ਨੂੰ ਸੰਬੋਧਨ ਕਰਕੇ ਉਨ੍ਹਾਂ ਕੋਲੋਂ ਲਗਾਤਾਰ ਹਥਿਆਰਾਂ ਅਤੇ ਲੜਾਕੂ ਜੈਟਾਂ ਦੀ ਮੰਗ ਕਰ ਰਹੇ ਹਨ ਤਾਂ ਜੋ ਰੂਸ ਨੂੰ ਸਿੱਧੀ ਅਤੇ ਪੂਰੀ ਟੱਕਰ ਦਿੱਤੀ ਜਾ ਸਕੇ।
ਹਾਲਾਂਕਿ, ਪ੍ਰਸ਼ਨ ਇਹ ਉਠਣੇ ਸ਼ੁਰੂ ਹੋਏ ਹਨ ਕਿ ਸੱਤਾ ਧਿਰ ਵੱਲੋਂ ਸਮਾਂ ਕੀ ਤੈਅ ਕੀਤਾ ਗਿਆ ਹੈ ਕਿ ਜਦੋਂ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੇ ਬਜਟ ਸਬੰਧੀ ਆਪਣੇ ਜਵਾਬ ਦੇਣੇ ਹਨ ਤਾਂ ਉਸ ਤੋਂ ਕੁੱਝ ਘੰਟਿਆਂ ਪਹਿਲਾਂ ਹੀ ਯੂਕਰੇਨੀ ਰਾਸ਼ਟਰਪਤੀ ਦਾ ਸੰਬੋਧਨ ਦਾ ਸਮਾਂ ਨਿਸਚਿਤ ਕੀਤਾ ਗਿਆ ਹੈ ਅਤੇ ਇਹ ਗੱਲ ਵਿਰੋਧੀ ਧਿਰ ਨੂੰ ਰਾਸ ਨਹੀਂ ਆ ਰਹੀ।