ਤੋਮਰ ਦੀਆਂ ਮੁਸ਼ਕਲਾਂ ਵਧੀਆਂ, 19 ਜੂਨ ਤੱਕ ਰਹਿਣਗੇ ਪੁਲਿਸ ਰਿਮਾਂਡ ‘ਤੇ

tomarਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਜਿਤੇਂਦਰ ਸਿੰਘ ਤੋਮਰ ਦੀ ਪੁਲਿਸ ਹਿਰਾਸਤ ਮਿਆਦ ਚਾਰ ਦਿਨਾਂ ਲਈ ਵਧਾ ਦਿੱਤੀ ਹੈ। ਤੋਮਰ ਨੂੰ ਦਿੱਲੀ ਪੁਲਿਸ ਨੇ ਫ਼ਰਜ਼ੀ ਡਿਗਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਇਹ ਫ਼ੈਸਲਾ ਦਿੱਲੀ ਪੁਲਿਸ ਦੀ ਉਸ ਦਲੀਲ ਤੋਂ ਬਾਅਦ ਦਿੱਤਾ ਜਿਸ ‘ਚ ਉਸਨੇ ਕਿਹਾ ਕਿ ਬੁੰਦੇਲਖੰਡ ਯੂਨੀਵਰਸਿਟੀ ਵੱਲੋਂ ਪ੍ਰਾਪਤ ਇੱਕ ਤਬਾਦਲਾ ਪ੍ਰਮਾਣ ਪੱਤਰ ਨਾਲ ਸਬੰਧਤ ਤੱਥਾਂ ਦਾ ਪਤਾ ਲਗਾਉਣ ਲਈ ਉਸਨੂੰ ਤੋਮਰ ਦੀ ਹਿਰਾਸਤ ਦੀ ਲੋੜ ਹੈ। ਪੁਲਿਸ ਨੇ ਤੋਮਰ ‘ਤੇ ਇੱਕ ਜਾਅਲੀ ਪ੍ਰਮਾਣ ਪੱਤਰ ਪ੍ਰਾਪਤ ਕਰਨ ਦਾ ਇਲਜ਼ਾਮ ਲਗਾਇਆ ਹੈ।

Install Punjabi Akhbar App

Install
×