ਅੱਜ ਦਾ ਦਿਹਾੜਾ – ਨਵੰਬਰ 21, 2021 ਦਿਨਾਂਕ ਐਤਵਾਰ

ਸਾਲ 1921: ਅੱਜ ਦੇ ਦਿਹਾੜੇ ਹੀ ‘ਚਾਬੀਆਂ ਦਾ ਮੋਰਚਾ’ ਦੀ ਫਤਿਹ ਹੋਈ ਸੀ ਅਤੇ 7 ਨਵੰਬਰ 1921 ਨੂੰ ਉਦੋਂ ਦੇ ਅੰਮ੍ਰਿਤਸਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਵੱਲੋਂ ਜ਼ਬਤ ਕੀਤੀਆਂ ਗਈਆਂ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ, ਤਤਕਾਲੀਨ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਜੀ ਨੂੰ ਵਾਪਿਸ ਸੌਂਪੀਆਂ ਗਈਆਂ ਸਨ।
ਮਹਾਤਮਾ ਗਾਂਧੀ ਨੇ ਉਸ ਵਕਤ ਕਿਹਾ ਸੀ ਕਿ ਅੱਜ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਹੈ ਅਤੇ ਹੁਣ ਭਾਰਤ ਦੀ ਗੁਲਾਮੀ ਖ਼ਤਮ ਕਰਨ ਦੀ ਸ਼ੁਰੂਆਤ ਹੋ ਗਈ ਹੈ।

Install Punjabi Akhbar App

Install
×