ਹੜ੍ਹਾ ਲਈ ਰਾਹਤ ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਨੂੰ ਲੈ ਕੇ ਕੇਂਦਰ ਤੇ ਵਰ੍ਹੇ ਤਿਵਾੜੀ 

IMG_0163

ਨਿਊਯਾਰਕ/ ਗੜ੍ਹਸ਼ੰਕਰ, 25 ਅਗਸਤ —ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਦੀ ਐਨਡੀਏ ਸਰਕਾਰ ਦੀ ਦੇਸ਼ ਭਰ ਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਆਂਕਲਨ ਕਰਨ ਸਬੰਧੀ ਫੈਸਲਾ ਲੈਂਦਿਆਂ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਤੇ ਨਿੰਦਾ ਕੀਤੀ ਹੈ।

ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹੜ੍ਹਾਂ ਤੋਂ ਪ੍ਰਭਾਵਿਤ ਜਿਨ੍ਹਾਂ 11 ਸੂਬਿਆਂ ਦਾ ਦੌਰਾ ਕਰਨ ਵਾਸਤੇ ਮੰਤਰੀਆਂ ਦੇ ਸਮੂਹ ਦਾ ਗਠਨ ਕੀਤਾ ਹੈ, ਉਨ੍ਹਾਂ ਚ ਪੰਜਾਬ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਜ਼ਿਆਦਾਤਰ ਇਲਾਕਿਆਂ ਚੋਂ ਹਾਲੇ ਪਾਣੀ ਵੀ ਨਹੀਂ ਨਿਕਲਿਆ ਹੈ।

ਤਿਵਾੜੀ ਨੇ ਕਿਹਾ ਕਿ ਇਹ ਬਹੁਤ ਹੈਰਾਨੀਜਨਕ ਅਤੇ ਮੰਦਭਾਗਾ ਹੈ ਕਿ ਐਨਡੀਏ ਸਰਕਾਰ, ਜਿਸਦਾ ਸ਼੍ਰੋਮਣੀ ਅਕਾਲੀ ਦਲ ਇੱਕ ਹਿੱਸਾ ਹੈ, ਨੇ ਹਮੇਸ਼ਾ ਤੋਂ ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਅਜਿਹਾ ਹੀ ਇੱਕ ਵਾਰ ਫਿਰ ਤੋਂ ਕੀਤਾ ਗਿਆ ਹੈ। ਉਨ੍ਹਾਂ ਇਸ ਗੱਲ ਤੇ ਵੀ ਹੈਰਾਨੀ ਹੋ ਰਹੀ ਹੈ ਕਿ ਕਿਉਂ ਅਕਾਲੀ ਅਗਵਾਈ ਹੱਲ ਤੱਕ ਚੁੱਪ ਬੈਠੀ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਭਾਜਪਾ ਅਗਵਾਈ ਵਾਲੀ ਐਨਡੀਏ ਸਰਕਾਰ ਜਾਣ ਬੁੱਝ ਕੇ ਉਸ ਨਾਲ ਪੱਖਪਾਤ ਕਰ ਰਹੀ ਹੈ। ਨਹੀਂ ਤਾਂ, ਅਜਿਹਾ ਕੋਈ ਕਾਰਨ ਨਹੀਂ ਸੀ ਕਿ ਪੰਜਾਬ ਨੂੰ ਕੇਂਦਰੀ ਮੰਤਰੀਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੋਂ ਜਾਣ ਬੁੱਝ ਕੇ ਬਾਹਰ ਰੱਖਿਆ ਗਿਆ। ਜਿਸ ਲਈ ਕੋਈ ਵੀ ਤਰਕ ਨਹੀਂ ਦਿੱਤਾ ਜਾ ਸਕਦਾ।

IMG_0209

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਕੇਂਦਰ ਚ ਕਾਂਗਰਸ ਅਗਵਾਈ ਵਾਲੀ ਯੂਪੀਏ ਦੀ ਸਰਕਾਰ ਸੀ ਤੇ ਡਾ ਮਨਮੋਹਨ ਸਿੰਘ ਉਸਦੇ ਪ੍ਰਧਾਨ ਮੰਤਰੀ ਸਨ, ਤਾਂ ਪੰਜਾਬ ਅੰਦਰ ਅਕਾਲੀ ਸਰਕਾਰ ਹੋਣ ਦੇ ਬਾਵਜੂਦ ਸੂਬੇ ਨਾਲ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਜਾਂਦਾ ਸੀ। ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਵੀ ਕੇਂਦਰ ਤੋਂ ਕੁਝ ਮੰਗਦੇ ਸਨ, ਤਾਂ ਉਨ੍ਹਾਂ ਉਦਾਰਤਾ ਨਾਲ ਉਸਦੀ ਪੂਰਤੀ ਕੀਤੀ ਜਾਂਦੀ ਸੀ। ਪਰ ਹੁਣ ਭਾਜਪਾ ਅਗਵਾਈ ਵਾਲੀ ਐਨਡੀਏ ਦੀ ਸਰਕਾਰ ਪੰਜਾਬ ਨਾਲ ਸਾਫ ਤੌਰ ਤੇ ਵਿਤਕਰਾ ਕਰ ਰਹੀ ਹੈ।

ਇਸ ਤੋਂ ਪਹਿਲਾਂ ਤਿਵਾੜੀ ਗੜ੍ਹਸ਼ੰਕਰ ਚ ਇੱਕ ਪਬਲਿਕ ਮੀਟਿੰਗ ਚ ਸ਼ਾਮਿਲ ਹੋਏ, ਜਿਸ ਚ ਹੋਰਨਾਂ ਤੋਂ ਇਲਾਵਾ ਲਵ ਕੁਮਾਰ ਗੋਲਡੀ, ਪੰਕਜ ਕਿਰਪਾਲ, ਪਵਨ ਕਟਾਰੀਆ, ਹਰਵੇਲ ਸੈਣੀ, ਪਵਨ ਦੀਵਾਨ, ਅਜਾਇਬ ਸਿੰਘ ਬੋਪਾਰਾਏ, ਚੌਧਰੀ ਹਰਬੰਸ ਲਾਲ, ਦਰਸ਼ਨ ਲਾਲ ਸਰਪੰਚ, ਅਸ਼ਵਨੀ ਕੁਮਾਰ ਸਰਪੰਚ, ਠਾਕੁਰ ਕਿਸ਼ਨ ਦੇਵ ਅਤੇ ਗੁਰਦਾਸ ਸੈਲਾ ਵੀ ਮੌਜੂਦ ਰਹੇ। ਉਨ੍ਹਾਂ ਹੈਬੋਵਾਲ, ਕੋਤ, ਚੱਕ ਸਿੰਘਾ, ਗਘੋਂ ਗੁਰੂ, ਦਾਧਾ ਕਲਾਂ ਅਤੇ ਕੁੱਕਰਾਂ ਸਮੇਤ ਵੱਖ ਵੱਖ ਪਿੰਡਾਂ ਦਾ ਦੌਰਾ ਵੀ ਕੀਤਾ।

Install Punjabi Akhbar App

Install
×