ਤਿਵਾੜੀ ਨੂੰ ਬੰਗਾ ਅਨਾਜ਼ ਮੰਡੀ ਵਾਸਤੇ ਮੰਡੀ ਬੋਰਡ ਤੋਂ 3.17 ਕਰੋੜ ਰੁਪਏ ਦੀ ਗ੍ਰਾਂਟ ਮਿਲੀ

IMG_3228
ਨਿਊਯਾਰਕ /ਬੰਗਾ , 6 ਅਕਤੂਬਰ ( ਰਾਜ ਗੋਗਨਾ )— ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਪ੍ਰਦੇਸ਼ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਹ ਇੱਥੇ ਅਨਾਜ ਮੰਡੀ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਤਿਵਾੜੀ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਪੰਜਾਬ ਮੰਡੀ ਬੋਰਡ ਤੋਂ ਅਨਾਜ ਮੰਡੀ ਦੇ ਵਿਕਾਸ ਵਾਸਤੇ ਜਾਰੀ 3.17 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਮਿਲ ਗਈ ਹੈ। ਇਸ ਗ੍ਰਾਂਟ ਦਾ ਇਸਤੇਮਾਲ ਮਾਰਕੀਟ ਦੇ ਸਰਬਪੱਖੀ ਵਿਕਾਸ ਵਾਸਤੇ ਕੀਤਾ ਜਾਵੇਗਾ ਅਤੇ ਇਸ ਨਾਲ ਵਪਾਰੀਆਂ ਤੇ ਕਿਸਾਨਾਂ ਨੂੰ ਕੰਮ ਕਰਨ ਲਈ ਬਿਹਤਰ ਸੁਵਿਧਾ ਮਿਲੇਗੀ।ਐਮਪੀ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਹਾਲੇ ਅੱਧਾ ਕਾਰਜਕਾਲ ਹੀ ਹੋਇਆ ਹੈ ਅਤੇ ਉਸ ਵੱਲੋਂ ਕੀਤਾ ਵਿਕਾਸ ਸਾਫ ਤੌਰ ਤੇ ਦਿਖ ਰਿਹਾ ਹੈ। ਅਕਾਲੀ ਭਾਜਪਾ ਸਰਕਾਰ ਦੇ ਦਸ ਸਾਲਾਂ ਦੇ ਕੁਸ਼ਾਸਨ ਕਾਰਨ ਸੂਬੇ ਦੇ ਦੀਵਾਲੀਆ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਅਰਥ ਵਿਵਸਥਾ ਨੂੰ ਬਿਹਤਰ ਤਰੀਕੇ ਨਾਲ ਮੁੜ ਪਟੜੀ ਤੇ ਲਿਆ ਰਹੇ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਉਪਲੱਬਧ ਸਾਰੇ ਸੰਸਾਧਨਾਂ ਦਾ ਇਸਤੇਮਾਲ ਕਰਕੇ ਸੂਬੇ ਭਰ ਚ ਹਜ਼ਾਰਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਹੈ। ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਸੁਧਾਰ ਹੋਇਆ ਹੈ ਅਤੇ ਨਸ਼ੇ ਤੇ ਵੱਡੇ ਪੱਧਰ ਤੇ ਲਗਾਮ ਲਗਾਈ ਗਈ ਹੈ।
ਤਿਵਾੜੀ ਨੇ ਭਰੋਸਾ ਪ੍ਰਗਟਾਇਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਚ ਹਾਲੇ ਢਾਈ ਸਾਲ ਦਾ ਵਕਤ ਬਾਕੀ ਹੈ ਅਤੇ ਪਾਰਟੀ ਮੁੜ ਸੱਤਾ ਚ ਪਰਤੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਅਸਰ ਦਿਖਣ ਲੱਗਾ ਹੈ ਅਤੇ ਅਗਲੇ ਦੋ ਸਾਲਾਂ ਚ ਹਰ ਪਾਸੇ ਤਰੱਕੀ ਨਜ਼ਰ ਆਵੇਗੀ। ਇਸ ਮੌਕੇ ਤਿਵਾੜੀ ਨਾਲ ਸਤਵੀਰ ਸਿੰਘ ਪੱਲੀਝਿੱਕੀ, ਤਰਲੋਚਨ ਸਿੰਘ ਸੂੰਢ ਮੋਹਨ ਲਾਲ, ਪਵਨ ਦੀਵਾਨ, ਰਜਿੰਦਰ ਠੇਕੇਦਾਰ, ਡਾ ਹਰਪ੍ਰੀਤ ਕੈਂਥ, ਰਘਵੀਰ ਬਿੱਲਾ, ਕਮਲਜੀਤ ਬੰਗਾ, ਮਨਮੋਹਨ ਸਿੰਘ, ਸੁਰਿੰਦਰ ਸਿੰਘ ਨੌਰਾ, ਵਿਜੈ ਗੁਪਤਾ, ਭੁਪਿੰਦਰ ਸਿੰਘ ਕੰਗੋਰ, ਬਲਦੇਵ ਸਿੰਘ, ਧਰਵਜੀਤ ਸਿੰਘ ਵੀ ਮੌਜੂਦ ਰਹੇ।

Install Punjabi Akhbar App

Install
×