ਅੱਜ ਦਾ ਦਿਹਾੜਾ: 1912 – ਸ਼ੁਰੂ ਹੋਈ ਸੀ ਬਦਕਿਸਮਤ ਟਾਈਟੈਨਿਕ ਦੀ ਆਖਰੀ ਯਾਤਰਾ

2001 – ਅਸਟ੍ਰੇਲੀਆਈ ਫੁੱਟਬਾਲ ਟੀਮ ਨੇ ਜਿੱਤਿਆ ਸੀ ਵਰਲਡ ਕੱਪ

ਅਪ੍ਰੈਲ 11, 1912 ਦਿਨ ਵੀਰਵਾਰ, ਹੀ ਉਹ ਦਿਨ ਸੀ ਜਦੋਂ ਕਿ ‘ਟਾਈਟੈਨਿਕ’ ਨੇ ਆਪਣੀ ਪਹਿਲੀ ਅਤੇ ਆਖਰੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਕੁਈਨਜ਼ਟਾਊਨ (ਆਇਰਲੈਂਡ) ਤੋਂ ਸ਼ੁਰੂ ਹੋਈ ਸੀ। ਇਸ ਜਹਾਜ਼ ਨੇ ਨਿਊ ਯਾਰਕ ਜਾਣਾ ਸੀ।
ਇਸ ਜਹਾਜ਼ ਉਪਰ ਫਾਦਰ ਬ੍ਰਾਊਨੇ ਵੀ ਸਵਾਰ ਹੋਣ ਵਾਲੇ ਸਨ ਪਰੰਤੂ ਬਿਲਕੁਲ ਰਵਾਨਗੀ ਤੋਂ ਪਹਿਲਾਂ ਉਨ੍ਹਾਂ ਨੂੰ ਕਿਸੇ ਜ਼ਰੂਰੀ ਕੰਮ ਕਾਰਨ ਸੰਦੇਸ਼ ਆਇਆ ਕਿ ਉਹ ਇਸ ਜਹਾਜ਼ ਉਪਰ ਨਾ ਜਾਣ ਅਤੇ ਆਪਣੀ ਯਾਤਰਾ ਨੂੰ ਰੱਦ ਕਰਕੇ ਵਾਪਿਸ ਆ ਜਾਣ।
ਫਾਦਰ ਬ੍ਰਾਊਨੇ ਨੇ ਜਹਾਜ਼ ਦੀਆਂ ਆਖਰੀ ਫੋਟੋਆਂ ਆਪਣੇ ਕੈਮਰੇ ਨਾਲ ਲਈਆਂ ਸਨ।
ਬਾਅਦ ਵਿੱਚ ਅਪ੍ਰੈਲ ਦੀ 14 ਤਾਰੀਖ ਨੂੰ, ਸਮੁੰਦਰ ਦੇ ਵਿਚਕਾਰ, ਐਟਲਾਂਟਿਕ ਓਸ਼ਨ ਵਿੱਚ ਇੱਕ ਬਰਫ ਦੇ ਟੁੱਕੜੇ ਨਾਲ ਟਕਰਾਉਣ ਕਾਰਨ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਅਤੇ ਜਹਾਜ਼ ਨੇ ਜਲਸਮਾਧੀ ਲੈ ਲਈ ਸੀ। ਇਸ ਹਾਦਸੇ ਵਿੱਚ 1500 ਜਾਨਾਂ ਗਈਆਂ ਸਨ।

ਅੱਜ ਦੇ ਦਿਹਾੜੇ ਅਪ੍ਰੈਲ 11, 2001 ਨੂੰ ਅਸਟ੍ਰੇਲੀਆਈ ਫੁੱਟਬਾਲ ਟੀਮ ਨੇ ਇਤਿਹਾਸ ਰਚਿਆ ਸੀ ਅਤੇ ਅਮਰੀਕਾ ਦੀ ਸੈਮੋਆ ਟੀਮ ਨੂੰ 31-0 ਨਾਲ ਹਰਾ ਕੇ ਵਰਲਡ ਕੱਪ ਜਿੱਤਿਆ ਸੀ।
ਇਸੇ ਮੈਚ ਦੌਰਾਨ ਆਸਟ੍ਰੇਲੀਆ ਦੇ ਖਿਡਾਰੀ ਆਰਚੀ ਥੋਂਪਸਨ ਨੂੰ ਸਭ ਤੋਂ ਜ਼ਿਆਦਾ ਗੋਲ (13 ਗੋਲ) ਕਰਨ ਦਾ ਮਾਣ ਵੀ ਹਾਸਿਲ ਹੋਇਆ ਸੀ।

Install Punjabi Akhbar App

Install
×